ਭਾਰਤੀ ਏਅਰਲਾਈਨ ਕੰਪਨੀ ਨੇ ਸਿਰਫ਼ ਔਰਤਾਂ ਲਈ, ਪੇਸ਼ ਕੀਤੀ ਨਵੀਂ ਸਹੂਲਤ, ਵਧੇਗੀ ਸੁਰੱਖਿਆ

ਮੈਲਬਰਨ: ਭਾਰਤ ਦੀਆਂ ਸਭ ਤੋਂ ਵੱਡੀਆਂ ਏਅਰਲਾਈਨ ਕੰਪਨੀਆਂ ’ਚੋਂ ਇੱਕ ਇੰਡੀਗੋ ਨੇ ਔਰਤਾਂ ਲਈ ਨਵੀਂ ਸਹੂਲਤ ਲਾਂਚ ਕੀਤੀ ਹੈ ਜਿਸ ਰਾਹੀਂ ਉਹ ਟਿਕਟ ਬੁੱਕ ਕਰਨ ਸਮੇਂ ਵੇਖ ਸਕਣਗੀਆਂ ਕਿ ਉਨ੍ਹਾਂ ਦੇ ਨਾਲ ਵਾਲੀ ਸੀਟ ’ਤੇ ਕੋਈ ਔਰਤ ਬੈਠੀ ਹੈ ਜਾਂ ਨਹੀਂ। ਸਸਤੇ ਹਵਾਈ ਸਫ਼ਰ ਦੀ ਪੇਸ਼ਕਸ਼ ਕਰਨ ਵਾਲੀ IndiGo Airlines ਇਸ ਸਹੂਲਤ ਨੂੰ ਅਜੇ ਪਰਖ ਦੇ ਆਧਾਰ ’ਤੇ ਆਨਲਾਈਨ ਚੈੱਕਇਨ ਕਰਨ ਵਾਲੀਆਂ ਔਰਤਾਂ ਨੂੰ ਪੇਸ਼ ਕਰਨ ਜਾ ਰਹੀ ਹੈ। ਹਾਲਾਂਕਿ ਏਅਰਲਾਈਨ ਨੇ ਆਪਣੇ ਵਲੋਂ ਜਾਰੀ ਬਿਆਨ ’ਚ ਇਸ ਦਾ ਕਰਨ ਨਹੀਂ ਦਸਿਆ ਪਰ ਪੂਰੀ ਦੁਨੀਆ ’ਚ ਉਡਾਣ ਦੌਰਾਨ ਔਰਤਾਂ ਅਤੇ ਬੱਚਿਆਂ ਦੇ ਸੋਸ਼ਣ ਦੀਆਂ ਘਟਨਾਵਾਂ ਲਗਾਤਾਰ ਆਉਂਦੀਆਂ ਰਹਿੰਦੀਆਂ ਹਨ ਜਿਸ ਤੋਂ ਬਚਣ ਦੇ ਉਪਾਅ ਵੱਜੋਂ ਹੀ ਇਸ ਕਦਮ ਨੂੰ ਵੇਖਿਆ ਜਾ ਰਿਹਾ ਹੈ।