ਮੈਲਬਰਨ: ਕਪਤਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ‘ਚ ਭਾਰਤੀ ਹਾਕੀ ਟੀਮ ਪੰਜ ਮੈਚਾਂ ਦੀ ਟੈਸਟ ਸੀਰੀਜ਼ ਲਈ ਆਸਟ੍ਰੇਲੀਆ ਰਵਾਨਾ ਹੋ ਗਈ ਹੈ। ਇਹ ਸੀਰੀਜ਼ 6 ਅਪ੍ਰੈਲ ਨੂੰ ਪਰਥ ‘ਚ ਸ਼ੁਰੂ ਹੋਣ ਵਾਲੀ ਹੈ, ਜੋ ਦੋਹਾਂ ਦੇਸ਼ਾਂ ਲਈ ਓਲੰਪਿਕ ਖੇਡਾਂ ਪੈਰਿਸ ਲਈ ਟੀਮ ਦੀਆਂ ਤਿਆਰੀਆਂ ਦਾ ਇਕ ਮਹੱਤਵਪੂਰਨ ਪੜਾਅ ਹੈ। ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਬਾਕੀ ਮੈਚ 7 ਅਪ੍ਰੈਲ, 10 ਅਪ੍ਰੈਲ, 12 ਅਪ੍ਰੈਲ ਅਤੇ 13 ਅਪ੍ਰੈਲ ਨੂੰ ਮੈਚ ਖੇਡੇ ਜਾਣਗੇ। ਆਸਟ੍ਰੇਲੀਆ ਦਾ ਦੌਰਾ ਭਾਰਤੀਆਂ ਲਈ ਆਪਣੀਆਂ ਤਿਆਰੀਆਂ ਦਾ ਮੁਲਾਂਕਣ ਕਰਨ, ਆਪਣੀਆਂ ਰਣਨੀਤੀਆਂ ਨੂੰ ਬਿਹਤਰ ਬਣਾਉਣ ਅਤੇ ਓਲੰਪਿਕ ਤੋਂ ਪਹਿਲਾਂ ਸੁਧਾਰ ਲਈ ਖੇਤਰਾਂ ਦੀ ਪਛਾਣ ਕਰਨ ਦਾ ਮਹੱਤਵਪੂਰਨ ਮੌਕਾ ਪੇਸ਼ ਕਰੇਗਾ।
ਹਰਮਨਪ੍ਰੀਤ ਸਿੰਘ ਦੀ ਅਗਵਾਈ ’ਚ ਭਾਰਤੀ ਹਾਕੀ ਟੀਮ ਆਸਟ੍ਰੇਲੀਆ ਲਈ ਰਵਾਨਾ
![Hockey](https://sea7australia.com.au/wp-content/uploads/2024/04/Harmanpreet.jpg)