ਵਿਆਜ ਰੇਟ ਤੋਂ ਅਪ੍ਰਭਾਵਤ ਸਿਡਨੀ ਦੇ ਸਬਅਰਬਾਂ ’ਚ ਵੀ ਡਿੱਗ ਰਹੀਆਂ ਨੇ ਪ੍ਰਾਪਰਟੀ ਕੀਮਤਾਂ, ਜਾਣੋ ਸਿਡਨੀ ਦੇ ਪ੍ਰਾਪਰਟੀ ਬਾਜ਼ਾਰ ਦਾ ਹਾਲ

ਮੈਲਬਰਨ : ਸਿਡਨੀ ਦੇ ਕੁਝ ਸਭ ਤੋਂ ਵੱਧ ਮੰਗ ਵਾਲੇ ਸਬਅਰਬਾਂ ਵਿੱਚ ਮਕਾਨਾਂ ਦੀਆਂ ਕੀਮਤਾਂ ਪਿਛਲੇ ਸਾਲ ਵਿੱਚ ਦੋਹਰੇ ਅੰਕਾਂ ਡਿੱਗ ਗਈਆਂ ਹਨ। Neutral Bay ’ਚ ਸਭ ਤੋਂ ਜ਼ਿਆਦਾ 14.5٪ ਡਿੱਗ ਕੇ ਮਕਾਨਾਂ ਦੀ ਔਸਤ ਕੀਮਤ 2,415,000 ’ਤੇ ਆ ਗਈ ਹੈ। ਕੀਮਤਾਂ ਵਿੱਚ ਮਹੱਤਵਪੂਰਣ ਗਿਰਾਵਟ ਵਾਲੇ ਹੋਰ ਖੇਤਰਾਂ ਵਿੱਚ Haberfield, Surry Hills, Glebe, ਅਤੇ Cronulla ਸ਼ਾਮਲ ਹਨ।

ਖੋਜ ਅਤੇ ਅਰਥ ਸ਼ਾਸਤਰ ਦੇ ਡੋਮੇਨ ਮੁਖੀ ਡਾ. ਨਿਕੋਲਾ ਪਾਵੇਲ ਅਨੁਸਾਰ, ਵਿਆਜ ਰੇਟ ਰਿਕਾਰਡ ਪੱਧਰ ’ਤੇ ਹੋਣ ਕਾਰਨ ਬਹੁਤ ਸਾਰੇ ਖਰੀਦਦਾਰ ਘਰ ਖਰੀਦਣ ਲਈ ਲੋੜੀਂਦੀ ਰਕਮ ਮੌਰਗੇਜ ਵਜੋਂ ਲੈਣ ਲਈ ਸੰਘਰਸ਼ ਕਰ ਰਹੇ ਹਨ, ਜਿਸ ਨਾਲ ਉੱਚ ਕੀਮਤ ਵਾਲੇ ਇਲਾਕਿਆਂ ਵਿੱਚ ਗਤੀਵਿਧੀਆਂ ਵਿੱਚ ਮੰਦੀ ਆਈ ਹੈ। ਪਰ ਡਾ. ਪਾਵੇਲ ਨੋਟ ਕਰਦੇ ਹਨ ਕਿ ਪ੍ਰਾਪਰਟੀ ਦੀਆਂ ਕੀਮਤਾਂ ’ਚ ਕਮੀ ਉਥੇ ਵੀ ਹੋ ਰਹੀ ਹੈ ਜਿੱਥੇ ਅਮੀਰ ਪਰਿਵਾਰ ਵਿਆਜ ਦਰਾਂ ਤੋਂ ਘੱਟ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਮੀਰ ਸਬਅਰਬਾਂ ਕੀਮਤਾਂ ਵਧਣ ਦੇ ਨਾਲ ਹੀ ਕੀਮਤਾਂ ਡਿੱਗਣ ਦੇ ਮਾਮਲੇ ’ਚ ਅੱਗੇ ਰਹਿੰਦੇ ਹਨ। ਤੇਜ਼ੀ ਦੌਰਾਨ ਵਧੇਰੇ ਇੱਥੇ ਕੀਮਤਾਂ ਸਭ ਤੋਂ ਜ਼ਿਆਦਾ ਵਧਦੀਆਂ ਹਨ, ਜਦਕਿ ਮੰਦੀ ਦੌਰਾਨ ਸਭ ਤੋਂ ਜ਼ਿਆਦਾ ਡਿਗਦੀਆਂ ਵੀ ਹਨ। ਹਾਲਾਂਕਿ ਕੁਝ ਮਾਹਰਾਂ ਦਾ ਅਨੁਮਾਨ ਹੈ ਕਿ ਫਰਵਰੀ ਦੇ ਨਾਲ ਹੀ ਵਿਆਜ ਦਰਾਂ ’ਚ ਗਿਰਾਵਟ ਆ ਸਕਦੀ ਹੈ, ਜਿਸ ਨਾਲ ਬਾਜ਼ਾਰ ’ਚ ਰਿਕਵਰੀ ਹੋ ਸਕਦੀ ਹੈ।

ਕੀਮਤਾਂ ’ਚ ਸਭ ਤੋਂ ਜ਼ਿਆਦਾ ਕਮੀ ਇਨ੍ਹਾਂ ਸਬਅਰਬਾਂ ’ਚ ਵੇਖੀ ਗਈ:

ਘਰਾਂ ਦੀ ਕੀਮਤ

ਸਬਅਰਬ ਔਸਤ ਕੀਮਤ ਸਾਲਾਨਾ ਤਬਦੀਲੀ
Parramatta $1,242,000 −15.3%
Neutral Bay $2,415,000 −14.5%
Bellevue Hill $8,510,000 −12.7%
Dundas $1,405,000 −12.2%
Haberfield $2,725,000 −9.2%
Vaucluse $7,445,000 −8.1%
Blakehurst $2,217,500 −7.8%
Surry Hills $2,125,000 −6.6%
Woollahra $4,230,000 −6.0%
Penshurst $1,600,000 −5.7%
Glebe $2,500,000 −5.3%
Cronulla $2,825,000 −5.0%
Newport $2,600,000 −4.6%
Fairlight $3,475,000 −3.5%
Artarmon $2,792,500 −3.4%
North Kellyville $1,665,000 −3.3%
Faulconbridge $920,000 −3.2%
Kingswood $726,500 −3.1%
Marsfield $1,346,000 −2.8%
Harrington Park $1,450,000 −2.7%

 

ਯੂਨਿਟਾਂ ਦੀ ਕੀਮਤ

 

ਸਬਅਰਬ ਔਸਤ ਕੀਮਤ ਸਾਲਾਨਾ ਤਬਦੀਲੀ
Darling Point $2,310,000 −27.8%
Crows Nest $818,000 −22.1%
Abbotsford $1,255,000 −16.1%
Lindfield $1,150,000 −12.2%
Glebe $930,000 −11.4%
Gordon $881,500 −10.5%
Rozelle $1,250,000 −9.4%
Ultimo $750,000 −9.1%
Sydney Olympic Park $680,500 −8.4%
Sans Souci $770,000 −8.3%
Yagoona $510,000 −8.1%
Roseville $960,000 −7.7%
Terrigal $1,202,500 −7.7%
Schofields $615,000 −7.5%
Sydney $1,055,000 −7.5%
Mortlake $835,000 −7.2%
St Leonards $1,237,000 −7.1%
North Kellyville $635,000 −7.0%
Lewisham $842,500 −6.4%
Darlinghurst $896,000 −6.2%