ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੇ ਤੱਟ ’ਤੇ ਗੰਭੀਰ ਚੱਕਰਵਾਤੀ ਤੂਫਾਨ Sean ਤੀਜੀ ਸ਼੍ਰੇਣੀ ’ਚ ਪਹੁੰਚ ਗਿਆ ਹੈ, ਜਿਸ ਨਾਲ ਸਟੇਟ ਦੇ ਨੌਰਥ ’ਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਚੱਕਰਵਾਤ ਨੇ Karratha ਵਿੱਚ 20 ਸਾਲਾਂ ਦਾ ਮੀਂਹ ਦਾ ਰਿਕਾਰਡ ਤੋੜ ਦਿੱਤਾ ਹੈ, ਇੱਕ ਦਿਨ ਵਿੱਚ 270 ਮਿਲੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ। ਚੱਕਰਵਾਤ ਕਾਰਨ ਬਿਜਲੀ ਬੰਦ ਹੋਣ ਨਾਲ ਸੈਂਕੜੇ ਲੋਕ ਪ੍ਰਭਾਵਿਤ ਹੋਏ ਅਤੇ ਹੜ੍ਹਾਂ ਕਾਰਨ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਐਮਰਜੈਂਸੀ ਸੇਵਾਵਾਂ ਨੂੰ ਮਦਦ ਲਈ ਕਈ ਕਾਲਾਂ ਮਿਲ ਰਹੀਆਂ ਹਨ। ਬਚਾਏ ਗਏ ਲੋਕਾਂ ’ਚ 8 ਮਹੀਨੇ ਦਾ ਬੱਚਾ ਵੀ ਸ਼ਾਮਲ ਹੈ। ਹੜ੍ਹ ਕਾਰਨ ਸਮੁੰਦਰ ਕੰਢੇ ਨੇੜਲਾ ਨੌਰਥ ਵੈਸਟ ਹਾਈਵੇ ਅੰਸ਼ਕ ਤੌਰ ’ਤੇ ਬੰਦ ਹੈ। ਚੱਕਰਵਾਤ ਦੇ ਹੋਰ ਤੇਜ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਪਰ ਇਹ ਜ਼ਮੀਨ ਤੋਂ ਦੂਰ ਹੀ ਰਹੇਗਾ। ਦੂਜੇ ਪਾਸੇ ਵੈਸਟਰਨ ਆਸਟ੍ਰੇਲੀਆ ਦੇ ਸਾਊਥ-ਵੈਸਟ ’ਚ ਗਰਮੀ ਦਾ ਕਹਿਰ ਜਾਰੀ ਹੈ ਅਤੇ ਕੁਝ ਇਲਾਕਿਆਂ ’ਚ ਤਾਪਮਾਨ 48 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਵੈਸਟਰਨ ਆਸਟ੍ਰੇਲੀਆ : ਨੌਰਥ ’ਚ ਤੂਫ਼ਾਨ ਨੇ ਤੋੜਿਆ 20 ਸਾਲਾਂ ਦਾ ਰਿਕਾਰਡ, ਸਾਊਥ ’ਚ ਭਿਆਨਕ ਗਰਮੀ ਜਾਰੀ
