ਮੈਲਬਰਨ: ਈ-ਸਕੂਟਰ ਸਵਾਰਾਂ ਨੂੰ ਕੁਈਨਜ਼ਲੈਂਡ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਸਖ਼ਤ ਨਵੇਂ ਨਿਯਮਾਂ ਦੇ ਤਹਿਤ 6000 ਡਾਲਰ ਤੋਂ ਵੱਧ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ, ਇੱਕ ਭਿਆਨਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਦੇ ਕੁਝ ਦਿਨ ਬਾਅਦ ਬਾਅਦ ਇਹ ਫੈਸਲਾ ਆਇਆ ਹੈ।
ਟਰਾਂਸਪੋਰਟ ਮੰਤਰੀ ਮਾਰਕ ਬੇਲੀ ਵੱਲੋਂ ਸੰਸਦ ’ਚ ਪੇਸ਼ ਕੀਤੇ ਜਾਣ ਵਾਲੇ ਪ੍ਰਸਤਾਵਿਤ ਨਵੇਂ ਕਾਨੂੰਨ ਅਨੁਸਾਰ ਈ-ਸਕੂਟਰ ਚਲਾਉਣ ਵਾਲਿਆਂ ’ਤੇ ਵੀ ਹੋਰ ਸੜਕ ਪ੍ਰਸੋਗਕਰਤਾਵਾਂ ਵਾਂਗ ਹੀ ਜੁਰਮਾਨੇ ਲੱਗਣਗੇ। ਫੁੱਟਪਾਥਾਂ ’ਤੇ ਲਾਪਰਵਾਹੀ ਨਾਲ ਈ-ਬਾਈਕ ਚਲਾਉਣ ਵਾਲੇ ਸਵਾਰਾਂ ਨੂੰ 6200 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ, ਰੁਕਣ ਤੋਂ ਨਾਕਾਮਯਾਬ ਰਹਿਣ ਅਤੇ ਹਾਦਸੇ ਤੋਂ ਬਾਅਦ ਵੇਰਵੇ ਦੇਣ ’ਚ ਅਸਫਲ ਰਹਿਣ ਵਾਲੇ ਨੂੰ ਵੀ 3100 ਡਾਲਰ ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੰਤਰੀ ਬੇਲੀ ਨੇ ਕਿਹਾ ਕਿ ਨਵੇਂ ਕਾਨੂੰਨ ਇਹ ਯਕੀਨੀ ਬਣਾਉਂਦੇ ਹਨ ਕਿ ਈ-ਸਕੂਟਰ ਸਵਾਰਾਂ ਨੂੰ ਬਾਕੀ ਲੋਕਾਂ ਵਾਂਗ ਹੀ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਗੈਰ-ਜ਼ਿੰਮੇਵਾਰੀ ਨਾਲ ਸਵਾਰੀ ਕਰਨ ਵਾਲਿਆਂ ’ਤੇ ਵੱਡੇ ਜੁਰਮਾਨੇ ਲੱਗਣਗੇ।
ਨਵੇਂ ਨਿਯਮ ਸਾਈਕਲ ਸਵਾਰਾਂ ’ਤੇ ਵੀ ਲਾਗੂ ਹੋਣਗੇ ਅਤੇ ਇਹ ਫੈਸਲਾ ਕਈ ਸੁਰਖੀਆਂ ’ਚ ਛਾਏ ਰਹੇ ਹਾਦਿਸਆਂ ਤੋਂ ਬਾਅਦ ਆਇਆ ਹੈ। ਨਿੱਜੀ ਈ-ਸਕੂਟਰ NSW ਦੀਆਂ ਸੜਕਾਂ ਅਤੇ ਸੜਕ-ਸਬੰਧਤ ਖੇਤਰਾਂ, ਜਿਵੇਂ ਕਿ ਫੁੱਟਪਾਥ, ਸਾਂਝੇ ਮਾਰਗ, ਅਤੇ ਸਾਈਕਲ ਲੇਨਾਂ ’ਤੇ ਗੈਰ-ਕਾਨੂੰਨੀ ਹਨ। ਦੋਵੇਂ ਸਟੇਟਸ ’ਚ ਸਵਾਰਾਂ ਨੂੰ ਸੜਕ ’ਤੇ ਚੱਲਣ ਵਾਲੇ ਬਾਕੀ ਲੋਕਾਂ ਵਾਂਗ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਲੋੜ ਹੁੰਦੀ ਹੈ, ਜਿਸ ਵਿੱਚ ਖ਼ੂਨ ’ਚ ਅਲਕੋਹਲ ਦੀ ਮਾਤਰਾ ਨਾ ਹੋਣਾ ਵੀ ਸ਼ਾਮਲ ਹੈ ਅਤੇ ਸਵਾਰੀ ਕਰਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਦੀ ਵੀ ਮਨਾਹੀ ਹੈ।