ਯੂਨੀਵਰਸਿਟੀ ਆਫ ਮੈਲਬਰਨ (University of Melbourne) ਨੇ ਬਚਾਈ ਆਸਟ੍ਰੇਲੀਆ ਦੀ ਲਾਜ -ਦੁਨੀਆ ਦੇ ਪਹਿਲੇ 50 `ਚ ਨਾਂ ਸ਼ਾਮਲ, ਬਾਕੀਆਂ ਦਾ ਗ੍ਰਾਫ਼ ਡਿੱਗਿਆ

ਮੈਲਬਰਨ : ਮੈਲਬਰਨ ਵਾਸੀਆਂ ਲਈ ਇਕ ਇਹ ਖੁਸ਼ੀ ਵਾਲੀ ਗੱਲ ਹੈ ਕਿ ਯੂਨਵਰਸਿਟੀ ਆਫ਼ ਮੈਲਬਰਨ (University of Melbourne) ਨੇ ਆਪਣੇ ਵਿਦਅਕ ਮਿਆਰ ਕਾਇਮ ਰੱਕ ਕੇ ਆਸਟ੍ਰੇਲੀਆ ਨੂੰ ਦੁਨੀਆ ਭਰ `ਚ ਮਾਣ ਦਿਵਾਇਆ ਹੈ, ਜਿਸਨੇ ਸਾਰੇ ਆਸਟ੍ਰੇਲੀਆ ਦੀ ਲਾਜ ਬਚਾਅ ਲਈ ਹੈ,ਕਿਉਂਕਿ ਬਾਕੀਆਂ ਯੂਨੀਵਰਸਿਟੀਆਂ ਦਾ ਮਿਆਰ ਪਿਛਲੇ ਸਾਲ ਨਾਲੋਂ ਹੇਠਾਂ ਡਿੱਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਦੁਨੀਆ ਦੀਆਂ ਪਹਿਲੀਆਂ 50 ਯੂਨਵਰਸਿਟੀਆਂ `ਚ ਆਪਣਾ ਨਾਂ ਸ਼ੁਮਾਰ ਕਰਾਉਂਦਿਆਂ 34 ਸਥਾਨ ਹਾਸਲ ਕੀਤਾ ਹੈ। ਹਾਲਾਂਕਿ ਆਸਟ੍ਰੇਲੀਆ ਦੇ ਐਜ਼ੂਕੇਸ਼ਨ ਸਿਸਟਮ ਨਾਲ ਜੁੜੇ ਲੋਕਾਂ ਲਈ ਚਿੰਤਾ ਵਾਲੀ ਗੱਲ ਵੀ ਹੈ ਕਿ ਦੁਨੀਆ ਭਰ `ਚ ਸਿਰਫ਼ ਇੱਕ ਹੀ ਯੂਨੀਵਰਸਿਟੀ ਦਾ ਨਾਂ ਇਸ ਲਿਸਟ ਵਿੱਚ ਆਇਆ ਹੈ। ਜਦੋਂ ਕਿ ਦੁਨੀਆ ਭਰ ਚੋਂ ਵੱਡੀ ਗਿਣਤੀ `ਚ ਸਟੂਡੈਂਟ ਆਸਟ੍ਰੇਲੀਆ ਵਿੱਚ ਪੜ੍ਹਨ ਆਉਂਦੇ ਹਨ। ਪਰ ਇੱਕ ਨੂੰ ਛੱਡ ਕੇ ਦੇਸ਼ ਦੀਆਂ ਬਾਕੀ ਯੂਨੀਵਰਸਿਟੀਆਂ ਦੇ ਵਿਦਅਕ ਮਿਆਰ ਨੂੰ ਝਟਕਾ ਲੱਗਾ ਹੈ। ਜਿਨ੍ਹਾਂ ਵਿੱਚ ਯੂਨੀਵਰਸਿਟੀ ਆਫ਼ ਐਡੀਲੇਡ ਵੀ ਸ਼ਾਮਲ ਹੈ, ਜਿਸਦੀ ਰੈਂਕਿੰਗ 23 ਡਿੱਗਣ ਨਾਲ ਦੁਨੀਆਂ ਦੀਆਂ ਪਹਿਲੀਆਂ 100 ਯੂਨੀਵਰਸਿਟੀਆਂ ਵਾਲੀ ਸੂਚੀ ਚੋਂ ਬਾਹਰ ਹੋ ਗਈ ਹੈ। ਯੂਨੀਵਰਸਿਟੀ ਆਫ ਕਿਊਨਜ਼ਲੈਂਡ ਵੀ 53 ਰੈਂਕ ਤੋਂ ਹੇਠਾਂ 70 ਰੈਂਕ ਤੱਕ ਡਿੱਗ ਪਈ ਹੈ।

ਮੈਲਬਰਨ ਆਫ਼ ਸਟੱਡੀ ਆਫ਼ ਹਾਇਰ ਐਜ਼ੂਕੇਸ਼ਨ ਦੀ ਐਸੋਸ਼ੀਏਟ ਪ੍ਰੋਫ਼ੈਸਰ ਗਲਿਮ ਕਰੋਚਰ ਦਾ ਕਹਿਣਾ ਹੈ ਕਿ ਕੋਵਿਡ ਕਾਰਨ ਮਿਆਰ ਡਿੱਗਿਆ ਹੈ। ਜਿਸ ਕਰਕੇ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਅਤੇ ਮੈਥੇਮੈਟਿਕਸ ਦੇ ਖੇਤਰ ਵਿੱਚ ਹਾਈਅਲੀ ਸਕਿਲਡ ਰੀਸਰਚ ਦੀ ਲੋੜ ਹੈ।

ਦਾ ਟਾਈਮਜ਼ ਹਾਇਰ ਐਜ਼ੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗ ਦੀ ਸਲਾਨਾ ਰਿਪੋਰਟ ਵਿੱਚ ਦੁਨੀਆ ਭਰ ਦੇ 108 ਦੇਸ਼ਾਂ ਦੀਆਂ 1904 ਯੂਨੀਵਰਸਿਟੀਆਂ ਨੂੰ ਇੱਕ-ਦੂਜੇ ਦੇ ਪੱਧਰ ਨਾਲ ਮੇਲ-ਜੋੜ ਕੇ ਵੇਖਿਆ ਗਿਆ ਸੀ ਕਿ ਕੌਣ ਕਿੰਨੇ ਪਾਣੀ ਵਿੱਚ ਹੈ?

ਦੁਨੀਆਂ ਦੀਆਂ ਪਹਿਲੀਆਂ ਪੰਜ ਯੂਨੀਵਰਸਿਟੀਆਂ ਦੀ ਸੂਚੀ
1 ਯੂਨੀਵਰਸਿਟੀ ਆਫ਼ ਐਕਸਫੋਰਡ, ਯੂਕੇ
2 ਸਟੈਨਫੋਰਡ ਯੂਨੀਵਰਸਿਟੀ, ਅਮਰੀਕਾ
3 ਐਮਆਈਟੀ, ਅਮਰੀਕਾ
4 ਹਾਰਵਰਡ ਯੂਨੀਵਰਸਿਟੀ, ਅਮਰੀਕਾ
5 ਕੈਂਬਰਿਜ਼ ਯੂਨੀਵਰਸਿਟੀ, ਯੂਕੇ

ਦੁਨੀਆ `ਚ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।
#34: University of Melbourne
#54: Monash University
#60: The University of Sydney
#67: Australian National University
#70: The University of Queensland
#84: UNSW Sydney
#111: University of Adelaide
#143: The University of Western Australia
#148: University of Technology Sydney
#180: Macquarie University
#199: Queensland University of Technology
#201–250: Curtin University
#201–250: Swinburne University of Technology
#201–250: University of Wollongong
#251–300: Deakin University
#251–300: Griffith University
#251–300: La Trobe University
#251–300: RMIT University
#251–300: University of Tasmania
#301–350: Flinders University
#301–350: University of South Australia
#301–350: Western Sydney University
#351–400: University of Canberra
#351–400: Edith Cowan University
#351–400: James Cook University
#351–400: Murdoch University
#351–400: University of Southern Queensland
#401–500: Australian Catholic University
#401–500: Bond University
#401–500: Charles Darwin University
#401–500: Victoria University
#501–600: Central Queensland University
#501–600: Southern Cross University
#501–600: University of Sunshine Coast
#601–800: Federation University Australia
#801–1000: Charles Sturt University

Leave a Comment