ਓਵਰਸਟੇਅਰ ਅਮਨਦੀਪ ਨੂੰ ਲੇਬਰ ਪਾਰਟੀ (Labour Party) `ਤੇ ਸ਼ੱਕ – “ਵੀਜ਼ੇ ਦੇ ਨਾਂ `ਤੇ ਸਾਡੇ ਨਾਲ ਖੇਡੀ ਜਾ ਰਹੀ ਹੈ ਸਿਆਸਤ”

ਮੈਲਬਰਨ :
ਨਿਊਜ਼ੀਲੈਂਡ `ਚ ਅਗਲੇ ਮਹੀਨੇ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਲੇਬਰ ਪਾਰਟੀ (Labour Party) ਵੱਲੋਂ ਓਵਰਸਟੇਅਰ ਮਾਈਗਰੈਂਟਸ ਨੂੰ ਐਮਨੈਸਿਟੀ (granting amnesty to overstayers) ਦੇ ਅਧਾਰ `ਤੇ ਵੀਜ਼ਾ ਦੇਣ ਬਾਰੇ ਕੀਤੇ ਜਾ ਰਹੇ ਵਾਅਦੇ `ਤੇ ਓਵਰਸਟੇਅਰ ਸ਼ੱਕ ਪ੍ਰਗਟ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਲੱਗ ਰਿਹਾ ਹੈ ਕਿ ਵੀਜ਼ੇ ਦੇ ਨਾਂ `ਤੇ ਓਵਰਸਟੇਅਰ ਨਾਲ ਲੇਬਰ ਪਾਰਟੀ ਸਿਰਫ਼ ਸਿਆਸਤ ਖੇਡ ਰਹੀ ਹੈ,ਜਦੋਂ ਕਿ ਅਸਲ ਮਨਸ਼ਾ ਹੋਰ ਹੈ।

ਅਮਨਦੀਪ ਨੇ 10 ਸਾਲ ਦੀ ਹੱਦ ਬਾਰੇ ਸ਼ੰਕਾ ਪ੍ਰਗਟ ਕੀਤਾ ਹੈ ਕਿ ਅਜਿਹੀ ਸ਼ਰਤ ਦੂਜਿਆਂ ਨਾਲ ਬੇਇਨਸਾਫ਼ੀ ਹੈ। ਉਨ੍ਹਾਂ ਆਖਿਆ ਇਹ ਸਰਕਾਰ ਦੀ ਜਿ਼ੰਮੇਵਾਰ ਹੈ ਕਿ ਕੋਵਿਡ-19 ਦੌਰਾਨ ਪ੍ਰਭਾਵਿਤ ਹੋਏ ਲੋਕਾਂ ਨੂੰ ਚੰਗੀ ਜਿ਼ੰਦਗੀ ਜਿਉਣ ਦਾ ਮੌਕਾ ਦਿੱਤਾ ਜਾਵੇ।

ਉਨ੍ਹਾਂ ਸ਼ੱਕ ਪ੍ਰਗਟ ਕੀਤਾ ਕਿ ਲੇਬਰ ਪਾਰਟੀ ਨੇ ਦੁਬਾਰਾ ਸੱਤਾ `ਚ ਆਉਣ ਤੋਂ ਬਾਅਦ ਓਵਰਸਟੇਅਰ ਨੂੰ ਜਿਹੜਾ ਵੀਜ਼ਾ ਦੇਣ ਦਾ ਵਾਅਦਾ ਕੀਤਾ ਹੈ, ਉਹ ਵਿਹਾਰਕ ਨਹੀਂ ਜਾਪਦਾ ਕਿਉਂਕਿ ਸਰਵੇਖਣ ਅਨੁਸਾਰ ਲੇਬਰ ਦਾ ਗ੍ਰਾਫ਼ ਹੇਠਾਂ ਡਿੱਗ ਰਿਹਾ ਹੈ, ਜਿਸ ਕਰਕੇ ਅਜਿਹੇ ਵਾਅਦੇ ਦਾ ਕੋਈ ਸਿੱਟਾ ਨਹੀਂ ਨਿਕਲੇਗਾ।

ਇਸ ਤਰ੍ਹਾਂ ਵਿਜੇਂਦਰ ਨੇ ਵੀ ਆਖਿਆ ਹੈ ਕਿ ਲੇਬਰ ਪਾਰਟੀ ਵੱਲੋਂ ਕੀਤਾ ਗਿਆ ਵਾਅਦ ਸਿਰਫ਼ ਵਿਖਾਵਾ ਹੈ।

ਇਸ ਸਬੰਧ `ਚ ਐਨਜ਼ੈੱਡ ਐਸੋਸੀਏਸ਼ਨ ਆਫ਼ ਮਾਈਗਰੇਸ਼ਨ ਐਂਡ ਇਨਵੈਸਟਮੈਂਟ ਦੀ ਚੇਅਰਪਰਸਨ ਅਨੁਨਿਮਾ ਢੀਂਗਰਾ (Arunima Dhingra is the chairperson of NZ Association of Migration and Investment) ਦਾ ਕਹਿਣਾ ਹੈ ਕਿ ਸਰਕਾਰਾਂ ਇਮੀਗਰੇਸ਼ਨ ਨੂੰ ਇੱਕ ਟੂਲ ਵਜੋਂ ਵਰਤ ਰਹੀਆਂ ਹਨ। ਹਰ ਸਾਲ ਪਾਲਿਸੀ ਬਦਲਣ ਕਰਕੇ ਲੋਕਾਂ ਨੂੰ ਸਮੱਸਿਆਵਾਂ ਆਉਂਦੀਆਂ ਹਨ। ਜਦੋਂ ਅਜਿਹੀਆਂ ਪਾਲਿਸੀਆਂ ਹਮੇਸ਼ਾਂ ਸਥਿਰ ਹੋਣੀਆਂ ਚਾਹੀਦੀਆਂ ਹਨ।

Leave a Comment