ਮੈਲਬਰਨ : ਪੰਜਾਬੀ ਕਲਾਊਡ ਟੀਮ
-ਇੰਟਰਨੈਸ਼ਨਲ ਸਟੂਡੈਂਟਸ ਨੇ ਇੱਕ ਵਾਰ ਫਿਰ ਆਸਟਰੇਲੀਆ `ਚ ਪੜ੍ਹਾਈ ਕਰਨ `ਚ ਦਿਲਚਸਪੀ ਲੈਣੀ ਸ਼ੂਰੂ ਕਰ ਦਿੱਤੀ ਹੈ। ਕੋਵਿਡ ਮਹਾਂਮਾਰੀ ਤੋਂ ਪਹਿਲਾਂ ਵਾਲੇ ਸਾਲ ਦੇ ਮੁਕਾਬਲੇ ਸਟੂਡੈਂਟ ਵੀਜਿ਼ਆਂ `ਚ 41 ਪਰਸੈਂਟ ਵਾਧਾ ਹੋ ਗਿਆ ਹੈ। ਆਸਟਰੇਲੀਆ ਦੇ ਡਿਪਾਰਟਮੈਂਟ ਆਫ ਹੋਮ ਅਫੇਅਰਜ (DHA) ਨੇ ਜੁਲਾਈ 2022 ਤੋਂ ਲੈ ਕੇ ਫ਼ਰਵਰੀ 2023 ਤੱਕ 3 ਲੱਖ 82 ਹਜ਼ਾਰ ਸਟੂਡੈਂਟ ਵੀਜ਼ੇ ਜਾਰੀ ਕੀਤੇ ਹਨ। ਜੋ ਕਿ ਕੋਵਿਡ ਤੋਂ ਪਹਿਲਾਂ ਵਾਲੇ ਸਾਲ 2019-2020 ਨਾਲੋਂ 41 ਪਰਸੈਂਟ ਵੱਧ ਹਨ।
ਆਸਟਰੇਲੀਆ ਦੀ ਸੀਨੀਅਰ ਟਰੇਡ ਐਂਡ ਇਨਵੈਸਟਮੈਂਟ ਕਮਿਸ਼ਨਰ ਮੋਨਿਕਾ ਕੈਨੇਡੀ (Trade and Investment Commissioner – Monica Kennedy) ਨੇ ਦੱਸਿਆ ਕਿ 12 ਸਤੰਬਰ ਨੂੰ ‘ਸਟੱਡੀ ਇਨ ਆਸਟਰੇਲੀਆ’ ਰੋਡ ਸ਼ੋਅ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਾਲ 3023 `ਚ ਜੁਲਾਈ-ਅਪ੍ਰੈਲ ਦੌਰਾਨ ਆਸਟਰੇਲੀਆ ਵਿੱਚ ਪੜ੍ਹਾਈ ਕਰਨ ਵਾਲੇ ਇੰਡੀਅਨ ਸਟੂਡੈਂਟਸ ਦੀ ਗਿਣਤੀ 95 ਹਜ਼ਾਰ 791 ਹੋ ਗਈ ਹੈ। ਜੋ ਕਿ ਇਸੇ ਸਾਲ 2022 `ਚ ਇਸੇ ਪੀਰੀਅਡ ਦੌਰਾਨ 75 ਹਜ਼ਾਰ 109 ਸੀ। ਉਨ੍ਹਾਂ ਦੱਸਿਆ ਕਿ ਇਹ ਵਾਧਾ ਇਸ ਕਰਕੇ ਹੋਇਆ ਹੈ ਕਿਉਂਕਿ ਇੰਡੀਅਨ ਸਟੂਡੈਂਟਸ ਆਸਟਰੇਲੀਆ `ਚ ਇੰਟਰਨੈਸ਼ਨਲ ਡਿਗਰੀਆਂ ਲੈਣ ਦੇ ਇਛੁੱਕ ਹਨ, ਕਿਉਂਕਿ ਉੱਥੇ ਇੰਟਰਨੈਸ਼ਨਲ ਸਟੈਂਡਰਡ ਦੀਆਂ ਯੂਨੀਵਰਸਿਟੀਆਂ ਹਨ, ਜਿਨ੍ਹਾਂ ਵਿੱਚ ਪੜ੍ਹਾਈ ਪਿੱਛੋਂ ਪੋਸਟ-ਸਟੱਡੀ ਵਰਕ ਦੀਆਂ ਵਧੀਆ ਸੰਭਾਵਨਾਵਾਂ ਹਨ।
ਕੈਨੇਡੀ ਨੇ ਦੱਸਿਆ ਕਿ ਆਸਟਰੇਲੀਆ ਸਰਕਾਰ ਨੇ ਜੁਲਾਈ ਨੇ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ। ਮੈਥੇਮੈਟਿਕਸ ਅਤੇ ਹੈੱਲਥ ਕੇਅਰ `ਚ ਕੋਰਸਜ ਬਾਰੇ ਲਿਸਟ ਜਾਰੀ ਕੀਤੀ ਸੀ ਕਿਉਂਕਿ ਅਜਿਹੇ ਕੋਰਸਾਂ `ਚ ਪੜ੍ਹਾਈ ਪਿੱਛੋਂ ਰੁਜ਼ਗਾਰ ਦੇ ਚੰਗੇ ਮੌਕੇ ਹਨ।