ਆਸਟਰੇਲੀਆ ਦੀ ਜ਼ਮੀਨ ਤੋਂ ਵਿਦੇਸ਼ੀ ਮਾਲਕਾਂ ਦਾ ਮੋਹ ਭੰਗ (Agriculture Land in Australia) -ਇੱਕ ਸਾਲ `ਚ 10 ਫ਼ੀਸਦ ਮਾਲਕੀਅਤ ਘਟੀ

ਮੈਲਬਰਨ : ਪੰਜਾਬੀ ਕਲਾਊਡ ਟੀਮ
ਆਸਟਰੇਲੀਆ ਦੀ ਖੇਤੀਬਾੜੀ ਜ਼ਮੀਨ (Agriculture Land in Australia) ਤੋਂ ਵਿਦੇਸ਼ੀ (ਉਵਰਸੀਜ਼) ਮਾਲਕਾਂ ਦਾ ਮੋਹ ਭੰਗ ਹੋਣ ਲੱਗ ਪਿਆ ਹੈ। ਪਿਛਲੇ 12 ਮਹੀਨਿਆਂ `ਚ 10 ਫ਼ੀਸਦ ਮਾਲਕੀਅਤ ਘਟ ਗਈ ਹੈ। ਭਾਵ ਆਸਟਰੇਲੀਆ ਦੇ ਲੋਕ ਮੁੜ ਖੇਤੀ ਵੱਲ ਰੁਚਿਤ ਹੋਣ ਲੱਗ ਪਏ ਹਨ।

ਆਸਟਰੇਲੀਅਨ ਟੈਕਸਏਸ਼ਨ ਆਫਿ਼ਸ (ATO) ਦੇ ਅੰਕੜਿਆਂ ਅਨੁਸਾਰ 30 ਜੂਨ 2021 ਤੋਂ ਲੈ ਕੇ 30 ਜੂਨ 2022 ਤੱਕ ਖੇਤੀਬਾੜੀ ਵਾਲੀ 53 ਮਿਲੀਅਨ ਹੈਕਟੇਅਰ ਜ਼ਮੀਨ ਵਿਦੇਸ਼ੀ ਮਾਲਕਾਂ ਕੋਲੋਂ ਘਟ ਕੇ 47 ਪੁਆਇੰਟ 7 ਮਿਲੀਅਨ ਹੈਕਟੇਅਰ ਤੱਕ ਪੁੱਜ ਗਈ। ਟੈਕਸਏਸ਼ਨ ਆਫਿ਼ਸ ਵੱਲੋਂ ਫੈਡਰਲ ਪਾਰਲੀਮੈਂਟ `ਚ ਪੇਸ਼ ਕੀਤੀ ਗਈ ਰਿਪੋਰਟ `ਚ ਦੱਸਿਆ ਗਿਆ ਕਿ ਆਸਟਰੇਲੀਆ ਤੋਂ ਬਾਹਰਲੇ ਦੇਸ਼ਾਂ ਨਾਲ ਸਬੰਧਤ ਮਾਲਕਾਂ ਵੱਲੋਂ ਜ਼ਮੀਨ ਵੇਚਣ ਦਾ ਅਰਥ ਇਹ ਹੈ ਆਸਟਰੇਲੀਆ ਦੇ ਲੋਕ ਦੁਬਾਰਾ ਜ਼ਮੀਨ ਹਾਸਲ ਕਰ ਚੁੱਕੇ ਹਨ। ਇਨ੍ਹਾਂ ਵਿੱਚ ਚੀਨ ਦੇ ਮਾਲਕਾਂ ਵੱਲੋਂ ਸਭ ਤੋਂ 2 ਪਰਸੈਂਟ, ਯੂਕੇ ਦੇ ਇੱਕ ਪੁਆਇੰਟ 9 ਅਤੇ ਹੋਰ ਦੇਸ਼ਾਂ ਦੇ ਮਾਲਕਾਂ ਨੇ ਖ੍ਰੀਦੀ ਹੋਈ ਸੀ।
ਜੂਨ 2022 ਵਿੱਚ ਕੁੱਲ ਖੇਤੀਬਾੜੀ ਵਾਲੀ ਜ਼ਮੀਨ 387 ਮਿਲੀਅਨ ਹੈਕਟੇਅਰ ਸੀ।

Leave a Comment