Peter Dutton ਨੇ ਟਰੈਜ਼ਰਰ ਦੇ ਬਿਆਨ ਨੂੰ ਆਸਟ੍ਰੇਲੀਆ ’ਚ ਆਉਣ ਜਾ ਰਹੀ ਮੰਦੀ ਦਾ ਸੰਕੇਤ ਦਸਿਆ
ਮੈਲਬਰਨ : ਆਸਟ੍ਰੇਲੀਆ ਦੇ ਟਰੈਜ਼ਰਰ Jim Chalmers ਦਾ ਕਹਿਣਾ ਹੈ ਕਿ ਡੋਨਾਲਡ ਟਰੰਪ ਦੇ ਟੈਰਿਫ ਯੁੱਧ ਕਾਰਨ ਬਾਜ਼ਾਰ ’ਚ ਉਤਰਾਅ-ਚੜ੍ਹਾਅ ਦੇ ਨਤੀਜੇ ਵੱਜੋਂ ਇਸ ਸਾਲ RBA ਦੇ ਵਿਆਜ ਰੇਟ ’ਚ ਚਾਰ ਵਾਰੀ ਕਟੌਤੀ ਹੋ ਸਕਦੀ ਹੈ। Chalmers ਨੇ ਅਗਲੇ ਮਹੀਨੇ ਸੰਭਾਵਿਤ 50 ਬੇਸਿਸ ਪੁਆਇੰਟ ਕਟੌਤੀ ਦਾ ਜ਼ਿਕਰ ਕੀਤਾ।
ਹਾਲਾਂਕਿ ਨਿਵੇਸ਼ ਮਾਹਰ Jun Bei Liu ਦਾ ਮੰਨਣਾ ਹੈ ਕਿ ਇਸ ਦੀ ਸੰਭਾਵਨਾ ਬਹੁਤ ਘੱਟ ਹੈ। ਗਲੋਬਲ ਆਰਥਿਕ ਉਥਲ-ਪੁਥਲ ਦੇ ਬਾਵਜੂਦ, ਚੈਲਮਰਜ਼ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਇਨ੍ਹਾਂ ਚੁਣੌਤੀਆਂ ਨਾਲ ਨਜਿੱਠ ਸਕਦਾ ਹੈ, ਹਾਲਾਂਕਿ ਅਗਲੇ ਸਾਲ ਤੱਕ GDP ਨੂੰ 0.2٪ ਦੀ ਮਾਰ ਪੈਣ ਦੀ ਉਮੀਦ ਹੈ ਅਤੇ ਅਮਰੀਕੀ ਟੈਰਿਫ ਕਾਰਨ ਮਹਿੰਗਾਈ 0.2 ਪ੍ਰਤੀਸ਼ਤ ਅੰਕ ਵਧ ਸਕਦੀ ਹੈ।
ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ Peter Dutton ਨੇ Chalmers ਦੇ ਦਾਅਵੇ ਦਾ ਹਵਾਲਾ ਦਿੰਦਿਆਂ ਖਦਸ਼ਾ ਪ੍ਰਗਟਾਇਆ ਹੈ ਕਿ ਇਹ ਇਸ ਗੱਲ ਦਾ ਸੰਕੇਤ ਹੈ ਕਿ ਜੇਕਰ ਲੇਬਰ ਪਾਰਟੀ ਦੀ ਸਰਕਾਰ ਮੁੜ ਸੱਤਾ ’ਚ ਆਈ ਤਾਂ ਆਸਟ੍ਰੇਲੀਆ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਧਰ ਕਲ ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ ਤੋਂ ਬਾਅਦ ਅੱਜ 166 ਅੰਕਾਂ ਦਾ ਸੁਧਾਰ ਹੋਇਆ।