ਆਸਟ੍ਰੇਲੀਆ ਦਾ ਦੂਜਾ ਸਭ ਤੋਂ ਮਹਿੰਗਾ ਕਿਰਾਏ ਦਾ ਬਾਜ਼ਾਰ ਬਣਿਆ Darwin, 700 ਡਾਲਰ ਪ੍ਰਤੀ ਹਫ਼ਤਾ ਹੋਇਆ ਔਸਤ ਕਿਰਾਇਆ

ਮੈਲਬਰਨ : ਮਕਾਨ ਕਿਰਾਏ ’ਤੇ ਲੈਣ ਦੇ ਮਾਮਲੇ ’ਚ ਆਸਟ੍ਰੇਲੀਆ ’ਚ Darwin ਦੂਜਾ ਸਭ ਤੋਂ ਮਹਿੰਗਾ ਸ਼ਹਿਰ ਬਣ ਗਿਆ ਹੈ। ਪਿਛਲੇ ਦਿਨੀਂ ਜਾਰੀ Domain ਦੀ ਰਿਪੋਰਟ ਅਨੁਸਾਰ Darwin ’ਚ ਔਸਤ ਕਿਰਾਇਆ 700 ਡਾਲਰ ਪ੍ਰਤੀ ਹਫਤਾ ਹੈ। ਸਿਰਫ਼ ਸਿਡਨੀ ’ਚ ਕਿਰਾਇਆ ਡਾਰਵਿਨ ਤੋਂ ਜ਼ਿਆਦਾ (775 ਡਾਲਰ) ਹੈ। ਆਸਟ੍ਰੇਲੀਆ ਦਾ ਸਭ ਤੋਂ ਛੋਟਾ ਸ਼ਹਿਰ ਹੋਣ ਦੇ ਬਾਵਜੂਦ ਸ਼ਹਿਰ ਦਾ ਕਿਰਾਏ ਦਾ ਬਾਜ਼ਾਰ ਬਹੁਤ ਮੁਕਾਬਲੇਬਾਜ਼ ਹੈ, ਜਿਸ ਵਿੱਚ ਮਕਾਨਾਂ ਦੀ ਖਾਲੀ ਦਰ ਸਿਰਫ਼ 0.6٪ ਹੈ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ 2026 ਵਿੱਚ ਖਤਮ ਹੋਣ ਵਾਲੀ ਨੈਸ਼ਨਲ ਰੈਂਟਲ ਅਫੋਰਡੇਬਿਲਟੀ ਸਕੀਮ ਨਾਲ ਸਥਿਤੀ ਹੋਰ ਵਿਗੜ ਜਾਵੇਗੀ।

Domain ਦੀ ਖੋਜ ਅਤੇ ਅਰਥ ਸ਼ਾਸਤਰ ਦੀ ਮੁਖੀ Dr Nicola Powell ਨੇ ਕਿਹਾ ਕਿ Darwin ਦਾ ਮਹਿੰਗਾ ਕਿਰਾਏ ਦਾ ਮਕਾਨ ਬਾਜ਼ਾਰ ਮੁੱਖ ਤੌਰ ’ਤੇ ‘ਮੰਗ ਅਤੇ ਸਪਲਾਈ ਵਿੱਚ ਬੇਮੇਲ’ ਕਾਰਨ ਹੈ। ਉਨ੍ਹਾਂ ਨੇ ਕਿਹਾ ਕਿ Darwin ਨੇ ‘ਹਾਲ ਹੀ ਦੀ ਤਿਮਾਹੀ ਵਿੱਚ ਨਿਵੇਸ਼ ਗਤੀਵਿਧੀਆਂ ਵਿੱਚ ਵਾਧਾ ਵੇਖਿਆ ਹੈ’, ਜੋ ਜੇ ਇਹ ਜਾਰੀ ਰਹਿੰਦਾ ਹੈ, ਤਾਂ ਆਖਰਕਾਰ ਸ਼ਹਿਰ ਦੇ ਕਿਰਾਏ ਦੇ ਸਟਾਕ ਨੂੰ ਵਧਾਉਣ ਵਿੱਚ ਮਦਦ ਮਿਲੇਗੀ।