Townsville ’ਚ ਮੀਂਹ ਨੇ ਤੋੜੇ ਸਾਰੇ ਰਿਕਾਰਡ, ਪਹਿਲੇ ਤਿੰਨੇ ਮਹੀਨਿਆਂ ’ਚ ਹੀ ਪੈ ਗਿਆ ਪੂਰੇ ਸਾਲ ਤੋਂ ਵੱਧ ਮੀਂਹ

ਮੈਲਬਰਨ : ਕੁਈਨਜ਼ਲੈਂਡ ਦੇ Townsville ’ਚ 2025 ਦੇ ਸਿਰਫ ਤਿੰਨ ਮਹੀਨਿਆਂ ਅੰਦਰ ਹੀ 2,419.8 ਮਿਲੀਮੀਟਰ ਮੀਂਹ ਪਿਆ ਜੋ ਇੱਕ ਸਾਲ ਸ਼ਹਿਰ ’ਚ ਸਭ ਤੋਂ ਵੱਧ ਮੀਂਹ ਪੈਣ ਦਾ ਰਿਕਾਰਡ ਹੈ। ਸਾਲ ਦੇ ਪਹਿਲੇ ਤਿੰਨ ਮਹੀਨਿਆਂ ’ਚ ਹੀ ਉੱਤਰੀ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ’ਚ ਮੀਂਹ 2000 ਵਿੱਚ ਸਥਾਪਤ ਪਿਛਲੇ ਰਿਕਾਰਡ ਨੂੰ ਪਾਰ ਕਰ ਗਿਆ। ਮੌਸਮ ਵਿਭਾਗ ਨੇ ਕਿਹਾ ਹੈ ਕਿ ਸ਼ਹਿਰ ਦਾ ਮੌਸਮ ਅਗਲੇ ਹਫ਼ਤੇ ਤੋਂ ਪਹਿਲਾਂ ਸਾਫ਼ ਹੋਣ ਦੀ ਉਮੀਦ ਨਹੀਂ ਹੈ।

ਇਸ ਸਾਲ ਸ਼ਹਿਰ ਨੂੰ ਮੌਸਮ ਦੀ ਬਹੁਤ ਜ਼ਿਆਦਾ ਮਾਰ ਸਹਿਣੀ ਪਈ ਹੈ, ਜਿਸ ਵਿੱਚ ਇਸ ਦਾ ਸਭ ਤੋਂ ਵੱਧ ਮੀਂਹ ਵਾਲਾ ਮਹੀਨਾ (ਫ਼ਰਵਰੀ) ਅਤੇ ਦਿਨ (19 ਮਾਰਚ) ਰਿਕਾਰਡ ’ਤੇ ਸ਼ਾਮਲ ਹਨ। ਰਿਕਾਰਡਤੋੜ ਮੀਂਹ ਦੇ ਨਤੀਜੇ ਵਜੋਂ ਹੜ੍ਹ ਆਏ ਅਤੇ ਬੁਨਿਆਦੀ ਢਾਂਚੇ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਇਸ ਸਥਾਨਕ ਕਾਰੋਬਾਰਾਂ ਅਤੇ ਸੈਰ-ਸਪਾਟੇ ’ਤੇ ਵੀ ਵੱਡਾ ਅਸਰ ਪਿਆ ਹੈ। ਬੁਕਿੰਗ ਰੱਦ ਹੋਣ ਕਾਰਨ 40 ਮਿਲੀਅਨ ਡਾਲਰ ਦਾ ਅਨੁਮਾਨਤ ਨੁਕਸਾਨ ਹੋਇਆ ਹੈ। ਸੜਕਾਂ ਨੂੰ ਠੀਕ ਕਰਨ ’ਤੇ ਹੀ 10 ਮਿਲੀਅਨ ਡਾਲਰ ਦਾ ਖ਼ਰਚ ਆਵੇਗਾ।

(Photo : ABC)