ਮੈਲਬਰਨ : 15 ਸਾਲ ਤੋਂ ਇੱਕ ਹੀ ਨੰਬਰ ਦੀ ਲਾਟਰੀ ਖ਼ਰੀਦ ਰਹੇ ਕੁਈਨਜ਼ਲੈਂਡ ਦੇ ਇਕ ਵਿਅਕਤੀ ਦੀ ਕਿਸਮਤ ਨੇ ਆਖ਼ਰ ਸਾਥ ਦਿੱਤਾ ਅਤੇ ਅੱਜ ਉਸ ਨੇ 60 ਮਿਲੀਅਨ ਡਾਲਰ ਦੀ ਪਾਵਰਬਾਲ ਲਾਟਰੀ ਜਿੱਤੀ ਹੈ। Bribie ਆਈਲੈਂਡ ਦੇ ਇਸ ਵਿਅਕਤੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਬੀਤੀ ਰਾਤ ਸੌਣ ਤੋਂ ਬਾਅਦ ਉਸ ਨੂੰ ਲਾਟਰੀ ਅਧਿਕਾਰੀਆਂ ਦਾ ਫੋਨ ਆਇਆ ਜਿਨ੍ਹਾਂ ਨੇ ਉਸ ਨੂੰ ਜਿੱਤ ਦੀ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਇਸ ਤੋਂ ਕੁਝ ਪਲ ਪਹਿਲਾਂ ਹੀ ਲਾਟਰੀ ਜਿੱਤਣ ’ਤੇ ਭਵਿੱਖ ਦੀਆਂ ਯੋਜਨਾਵਾਂ ਉਲੀਕ ਰਿਹਾ ਸੀ।
ਵੀਰਵਾਰ 6 ਫਰਵਰੀ 2025 ਨੂੰ ਪਾਵਰਬਾਲ ਡਰਾਅ 1499 ਵਿੱਚ ਜੇਤੂ ਨੰਬਰ 20, 23, 34, 19, 24, 31 ਅਤੇ 10 ਸੀ। ਪਾਵਰਬਾਲ ਨੰਬਰ 14 ਸੀ। ਉਸ ਨੇ ਆਪਣੀ ਜਿੱਤ ਦੇ ਪੈਸੇ ਨਾਲ ਆਪਣੇ ਦੋਸਤਾਂ ਅਤੇ ਪਰਿਵਾਰ ਦੀ ਮਦਦ ਕਰਨ ਦੀ ਯੋਜਨਾ ਬਣਾਈ ਹੈ। ਉਸ ਦੀ ਯੋਜਨਾ ਆਪਣੀ ਮਾਂ ਦੀ ਮਨਪਸੰਦ ਵਿੰਟੇਜ ਕਾਰ ਖਰੀਦਣ ਦੀ ਵੀ ਹੈ ਜੋ ਕਿਸੇ ਕਾਰਨ ਉਸ ਨੂੰ ਵੇਚਣੀ ਪਈ ਸੀ। ਜ਼ਿਕਰਯੋਗ ਹੈ ਕਿ ਸਿਡਨੀ ਦੀ ਇਕ ਔਰਤ ਵੱਲੋਂ 10 ਕਰੋੜ ਡਾਲਰ ਦੀ ਜਿੱਤ ਤੋਂ ਬਾਅਦ ਇਸ ਹਫਤੇ ਆਸਟ੍ਰੇਲੀਆ ਵਿਚ ਇਹ ਦੂਜੀ ਵੱਡੀ ਲਾਟਰੀ ਜਿੱਤ ਹੈ।