3 ਮਿਲੀਅਨ ਆਸਟ੍ਰੇਲੀਅਨ ਸਟੂਡੈਂਟ ਕਰਜ਼ੇ ’ਚ ਰਾਹਤ ਦੇ ਇਕ ਕਦਮ ਹੋਰ ਨੇੜੇ, House of Representatives ’ਚ ਰਾਹਤ ਬਾਰੇ ਬਿੱਲ ਹੋਇਆ ਪਾਸ

ਮੈਲਬਰਨ : ਲੇਬਰ ਪਾਰਟੀ ਦਾ ਕਰਜ਼ਾ ਰਾਹਤ ਬਿੱਲ ਅੱਜ House of Representatives ਵਿੱਚ ਪਾਸ ਹੋ ਗਿਆ ਹੈ, ਜਿਸ ਤੋਂ ਬਾਅਦ 3 ਮਿਲੀਅਨ ਆਸਟ੍ਰੇਲੀਆਈ ਲੋਕਾਂ ਦੇ ਸਟੂਡੈਂਟ ਲੋਨ ’ਚ ਰਾਹਤ ਪ੍ਰਾਪਤ ਕਰਨ ਦੇ ਹੋਰ ਕਰੀਬ ਆ ਗਏ ਹਨ। ਬਿੱਲ ਅਨੁਸਾਰ ਪਿਛਲੇ ਸਾਲ ਦੇ 7.1٪ ਦੇ ਵਾਧੇ ਤੋਂ ਬਾਅਦ HECS-HELP ਇੰਡੈਕਸੇਸ਼ਨ ਦਰ ਨੂੰ CPI ਜਾਂ WPI ਦੇ ਹੇਠਲੇ ਪੱਧਰ ਤੱਕ ਸੀਮਤ ਕੀਤਾ ਜਾਵੇਗਾ। ਜੇ ਸੈਨੇਟ ਵੱਲੋਂ ਵੀ ਬਿੱਲ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ, ਤਾਂ ATO ਆਪਣੇ ਆਪ ਪਿਛਲੇ ਸਾਲ 1 ਜੂਨ ਤੋਂ ਮੌਜੂਦਾ ਅਤੇ ਨਵੀਆਂ ਦਰਾਂ ਵਿਚਲੇ ਫ਼ਰਕ ਨੂੰ ਕ੍ਰੈਡਿਟ ਕਰੇਗਾ।

ਸਿੱਖਿਆ ਮੰਤਰੀ ਜੇਸਨ ਕਲੇਅਰ ਦਾ ਕਹਿਣਾ ਹੈ ਕਿ ਬਿੱਲ ਪਾਸ ਹੋਣ ਤੋਂ ਬਾਅਦ 26,500 ਡਾਲਰ ਦੇ ਔਸਤ ਕਰਜ਼ੇ ਵਾਲੇ ਗ੍ਰੈਜੂਏਟਾਂ ਦੇ ਕਰਜ਼ੇ ਲਗਭਗ 1,200 ਡਾਲਰ ਮੁਆਫ ਹੋ ਜਾਣਗੇ, ਜਿਨ੍ਹਾਂ ਨੇ ਪਿਛਲੇ ਸਾਲ ਅਤੇ ਇਸ ਸਾਲ HELP ਕਰਜ਼ਾ ਪੂਰਾ ਵਾਪਸ ਕੀਤਾ ਸੀ, ਉਨ੍ਹਾਂ ਨੂੰ ਰਿਫੰਡ ਮਿਲੇਗਾ। ਯੂਨੀਵਰਸਿਟੀ ਸਮਝੌਤਾ ਬਿੱਲ 68,000 ਵਿਦਿਆਰਥੀਆਂ ਲਈ ਪਰੈਕ ਸਹਾਇਤਾ ਭੁਗਤਾਨ ਵੀ ਪੇਸ਼ ਕਰਦਾ ਹੈ ਅਤੇ ਫੀਸ-ਮੁਕਤ ਯੂਨੀਵਰਸਿਟੀ ਰੈਡੀ ਕੋਰਸਾਂ ਦਾ ਵਿਸਥਾਰ ਕਰਦਾ ਹੈ।