ਮੈਲਬਰਨ : ਨਿਊ ਸਾਊਥ ਵੇਲਜ਼ ’ਚ ਜ਼ਮਾਨਤ ’ਤੇ ਰਿਹਾਅ ਕੀਤੇ ਗਏ ਘਰੇਲੂ ਹਿੰਸਾ ਦੇ ਗੰਭੀਰ ਅਪਰਾਧੀਆਂ ’ਤੇ ਅੱਜ ਰਾਤ ਤੋਂ 24 ਘੰਟੇ ਨਜ਼ਰ ਰੱਖੀ ਜਾਵੇਗੀ। ਇਹ ਇਲੈਕਟ੍ਰਾਨਿਕ ਨਿਗਰਾਨੀ ਪ੍ਰਣਾਲੀ ਸੁਧਾਰਾਤਮਕ ਸੇਵਾਵਾਂ NSW (CSNSW) ਵੱਲੋਂ ਪ੍ਰਬੰਧਿਤ ਕੀਤੀ ਜਾਵੇਗੀ। ਨਿਗਰਾਨੀ ਅਧੀਨ ਅਪਰਾਧੀ ਦੇ ਪਾਬੰਦੀਸ਼ੁਦਾ ਇਲਾਕੇ ਵਲ ਜਾਣ ’ਤੇ ਤੁਰੰਤ ਇਸ ਦੀ ਸੂਚਨਾ CSNSW ਨੂੰ ਮਿਲ ਜਾਵੇਗੀ ਜੋ ਪੁਲਿਸ ਨੂੰ ਸਚਿਤ ਕਰਨਗੇ।
ਇਹ ਪਹਿਲ ਘਰੇਲੂ ਹਿੰਸਾ ਪੀੜਤਾਂ ਲਈ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸਟੇਟ ਸਰਕਾਰ ਦੇ ਸੁਧਾਰਾਂ ਦਾ ਹਿੱਸਾ ਹੈ। ਡਿਪਟੀ ਪ੍ਰੀਮੀਅਰ Prue Car ਨੇ ਜ਼ੋਰ ਦੇ ਕੇ ਕਿਹਾ ਕਿ ਇਹ ਨਿਗਰਾਨੀ ਅਪਰਾਧੀਆਂ ਨੂੰ ਕਾਬੂ ਵਿੱਚ ਰੱਖੇਗੀ, ਜਦੋਂ ਕਿ ਸੁਧਾਰ ਮੰਤਰੀ Anoulack Chanthivong ਨੇ ਜ਼ੋਰ ਦੇ ਕੇ ਕਿਹਾ ਕਿ ਔਰਤਾਂ, ਬੱਚੇ ਅਤੇ ਕਮਜ਼ੋਰ ਵਿਅਕਤੀ ਘਰੇਲੂ ਹਿੰਸਾ ਦੇ ਖਤਰਿਆਂ ਤੋਂ ਮੁਕਤ ਸੁਰੱਖਿਅਤ ਰਹਿਣ ਦੇ ਹੱਕਦਾਰ ਹਨ।