ਭਾਰ ਘੱਟ ਕਰਨ ਦੀ ਮਸ਼ਹੂਰ ਦਵਾਈ ਦੇ ਸਾਈਡ ਇਫ਼ੈਕਟ ਆਏ ਸਾਹਮਣੇ

ਮੈਲਬਰਨ : ਨੇਚਰ ਮੈਡੀਸਨ ਜਰਨਲ ਵਿਚ ਪ੍ਰਕਾਸ਼ਿਤ ਇਕ ਅਮਰੀਕੀ ਅਧਿਐਨ ਵਿਚ ਪਾਇਆ ਗਿਆ ਹੈ ਕਿ Ozempic (GLP-1 receptor agonists) ਦੇ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਸਾਈਡ ਇਫ਼ੈਕਟ ਹੋ ਸਕਦੇ ਹਨ। ਅਧਿਐਨ ਨੇ ਟਾਈਪ 2 ਡਾਇਬਿਟੀਜ਼ ਵਾਲੇ 2.4 ਮਿਲੀਅਨ ਅਮਰੀਕੀਆਂ ਦੇ ਸਿਹਤ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ, ਜਿਸ ਵਿੱਚ 216,000 GLP-1 ਉਪਭੋਗਤਾ ਸ਼ਾਮਲ ਸਨ।

ਸਕਾਰਾਤਮਕ ਅਸਰਾਂ ’ਚ ਕਾਰਡੀਓਵੈਸਕੁਲਰ ਸਮੱਸਿਆਵਾਂ, ਦਿਲ ਫ਼ੇਲ੍ਹ ਹੋਣਾ, ਅਤੇ ਖ਼ੂਨ ਜੰਮਣ ਦੀਆਂ ਬਿਮਾਰੀਆਂ ਦੇ ਘੱਟ ਜੋਖਮ ਸ਼ਾਮਲ ਹਨ। ਨਾਲ ਹੀ ਇਹ ਨਿਊਰੋਕੋਗਨੀਟਿਵ ਵਿਕਾਰ, ਅਲਜ਼ਾਈਮਰ ਰੋਗ, ਮਾਨਸਿਕ ਵਿਕਾਰ, ਅਤੇ ਲਤ ਲੱਗਣ ਦੇ ਜੋਖਮ ਵੀ ਘੱਟ ਕਰਦੀ ਹੈ। ਜਦਕਿ ਨਕਾਰਾਤਮਕ ਅਸਰਾਂ ’ਚ ਪੇਟ ਦੀਆਂ ਬਿਮਾਰੀਆਂ, ਗਠੀਏ (arthritis), ਪੈਨਕ੍ਰੀਟਾਈਟਿਸ, ਗੁਰਦੇ ਦੀਆਂ ਸਮੱਸਿਆਵਾਂ, ਅਤੇ ਬੇਹੋਸ਼ੀ/ਹਾਈਪੋਟੈਂਸ਼ਨ ਦੇ ਵਧੇ ਹੋਏ ਜੋਖਮ ਸ਼ਾਮਲ ਹਨ।