ਮੈਲਬਰਨ : ਪਿਛਲੇ ਹਫਤੇ ਮੈਲਬਰਨ ਵਿਚ ਇਕ ਵਿਅਕਤੀ ’ਤੇ ਕਥਿਤ ਤੌਰ ’ਤੇ 20 ਤੋਂ ਵੱਧ ਕਾਰਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਡੱਬਿਆਂ ਨੂੰ ਅੱਗ ਲਗਾਉਣ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਦਾ ਦੋਸ਼ ਹੈ ਕਿ ਵਿਅਕਤੀ ਨੇ 29 ਤੋਂ 30 ਸਤੰਬਰ ਦੇ ਵਿਚਕਾਰ Albert Park ਵਿੱਚ Carter Street ਅਤੇ Canterbury Road ’ਤੇ ਲਗਭਗ 20 ਕਾਰਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਝਰੀਟਾਂ ਪਾਈਆਂ।
ਉਸ ’ਤੇ ਪਿਛਲੇ ਹਫਤੇ ਬੁੱਧਵਾਰ ਰਾਤ ਨੂੰ Dundas Place ਅਤੇ Brooke Street ’ਤੇ ਕਈ ਕੂੜੇ ਦੇ ਡੱਬਿਆਂ ਨੂੰ ਅੱਗ ਲਾਉਣ ਦਾ ਵੀ ਦੋਸ਼ ਹੈ। Ringwood East ਦੇ ਰਹਿਣ ਵਾਲੇ 39 ਸਾਲ ਦੇ ਇਕ ਵਿਅਕਤੀ ਨੂੰ ਪਿਛਲੇ ਸ਼ੁੱਕਰਵਾਰ ਨੂੰ Dandenong ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ’ਤੇ ਅਪਰਾਧਿਕ ਨੁਕਸਾਨ ਪਹੁੰਚਾਉਣ ਅਤੇ ਅੱਗ ਲਾਉਣ ਦਾ ਦੋਸ਼ ਲਗਾਇਆ ਗਿਆ ਸੀ। ਉਸ ਨੂੰ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਸੀ ਅਤੇ 18 ਅਕਤੂਬਰ ਨੂੰ ਮੈਲਬਰਨ ਮੈਜਿਸਟਰੇਟ ਅਦਾਲਤ ਦਾ ਸਾਹਮਣਾ ਕਰਨਾ ਪਵੇਗਾ।