ਆਸਟ੍ਰੇਲੀਆ : ਨਾ ਹੜ੍ਹ ਅੱਗੇ ਹਾਰੇ, ਨਾ ਰਿਕਾਰਡ ਬਣਾਉਣੋਂ ਟਲੇ, Wentworth ਦੇ Fergie ਟਰੈਕਟਰਾਂ ਦੇ ਫਿਰ ਚਰਚੇ ਚੱਲੇ!

Sea7 Australia Team
2 Min Read

Wentworth (New South Wales): Wentworth ਕਸਬੇ ਨੇ 1956 ਦੇ ਹੜ੍ਹ ਤੋਂ ਬਚਾਅ ਦੀ 70ਵੀਂ ਵਰ੍ਹੇਗੰਢ ਮੌਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। King’s Birthday ਲੌਂਗ ਵੀਕਐਂਡ ਦੌਰਾਨ ਹੋਈ Wentworth Flood Rally ਵਿੱਚ ਇੱਕੋ ਥਾਂ ’ਤੇ ਸਭ ਤੋਂ ਵੱਧ Ferguson TEA20 ਟਰੈਕਟਰ ਇਕੱਠੇ ਕਰਨ ਦਾ ਨਵਾਂ ਆਸਟ੍ਰੇਲੀਅਨ ਰਿਕਾਰਡ ਬਣਾਇਆ ਗਿਆ। ਇਸ ਇਤਿਹਾਸਕ ਇਕੱਠ ਵਿੱਚ ਦੇਸ਼ ਭਰ ਵਿੱਚੋਂ 110 Little Grey Fergie ਟਰੈਕਟਰ ਸ਼ਾਮਲ ਹੋਏ, ਜਿਨ੍ਹਾਂ ਵਿੱਚੋਂ ਇੱਕ ਟਰੈਕਟਰ Hervey Bay (Queensland) ਤੋਂ ਵੀ ਲਿਆਂਦਾ ਗਿਆ ਸੀ।

Wentworth

ਦਰਅਸਲ ਸਾਲ 1956 ਵਿੱਚ Murray ਅਤੇ Darling ਨਦੀਆਂ ਵਿੱਚ ਆਏ ਭਿਆਨਕ ਹੜ੍ਹ ਦੌਰਾਨ, ਸਥਾਨਕ ਕਿਸਾਨਾਂ ਨੇ ਇਨ੍ਹਾਂ ਛੋਟੇ ਅਤੇ ਹਲਕੇ ਟਰੈਕਟਰਾਂ ਦੀ ਮਦਦ ਨਾਲ ਦਿਨ-ਰਾਤ ਮਿੱਟੀ ਦੇ ਬੰਨ੍ਹ ਬਣਾ ਕੇ Wentworth ਕਸਬੇ ਨੂੰ ਪਾਣੀ ਵਿੱਚ ਡੁੱਬਣ ਤੋਂ ਬਚਾਇਆ ਸੀ। ਉਦੋਂ ਤੋਂ ਹੀ ਇਹ ਟਰੈਕਟਰ ਸ਼ਹਿਰ ਦੇ ਲੋਕਾਂ ਦੀਆਂ ਯਾਦਾਂ ਦਾ ਹਿੱਸਾ ਬਣ ਗਏ ਸਨ।

Wentworth
Ron Kohler ਅਤੇ Leta Kohler

Australian Book of Records ਦੀ ਕੋ-ਫਾਊਂਡਰ Helen Taylor ਨੇ Peter Crisp ਅਤੇ Hannah Gebert ਨੂੰ ਇਸ ਸੁਨਹਿਰੀ ਰਿਕਾਰਡ ਦਾ ਸਰਟੀਫਿਕੇਟ ਸੌਂਪਿਆ। ਇਸ ਮੌਕੇ 1956 ਦੀ ਇੱਕ ਮਸ਼ਹੂਰ ਯਾਦ ਨੂੰ ਵੀ ਤਾਜ਼ਾ ਕੀਤਾ ਗਿਆ, ਜਦੋਂ ਕਿਸਾਨ Ken Erskine ਹੜ੍ਹ ਤੋਂ ਬਚਾਅ ਮਗਰੋਂ ਆਪਣਾ ਟਰੈਕਟਰ ਸਿੱਧਾ Royal Hotel ਪੱਬ ਦੇ ਅੰਦਰ ਲੈ ਗਏ ਸਨ। ਇਸ ਵਾਰ Ron Kohler ਨੇ ਆਪਣੀ ਪਤਨੀ Leta Kohler ਨਾਲ ਉਸੇ ਇਤਿਹਾਸਕ ਪਲ ਨੂੰ ਦੁਹਰਾਇਆ। Ken Erskine ਦੀ ਬੇਟੀ Pat McDermott ਨੇ ਇਸ ਸਮਾਗਮ ਨੂੰ ਬੇਹੱਦ ਭਾਵੁਕ ਅਤੇ ਮਾਣਮੱਤਾ ਦੱਸਿਆ।

Share This Article
Leave a Comment

Leave a Reply

Your email address will not be published. Required fields are marked *