ਤੇਲ ਅਵੀਵ/ਤੇਹਰਾਨ: Israel ਅਤੇ Iran ਵਿਚਾਲੇ ਚੱਲ ਰਹੀ ਜੰਗ ਨੇ ਅੱਜ ਉਸ ਵੇਲੇ ਗੰਭੀਰ ਰੂਪ ਲੈ ਲਿਆ ਜਦੋਂ ਦੋਵਾਂ ਦੇਸ਼ਾਂ ਵੱਲੋਂ ਇੱਕ-ਦੂਜੇ ’ਤੇ ਤਾਜ਼ਾ ਮਿਜ਼ਾਈਲ ਹਮਲੇ ਕੀਤੇ ਗਏ। ਖ਼ਬਰਾਂ ਮੁਤਾਬਕ, Iran ਨੇ ਪਹਿਲਾਂ Israel ਵੱਲ ਕਈ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕਰਦੇ ਹੋਏ Israeli Air Force ਨੇ Iran ਦੇ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ। ਜੰਗੀਬੰਦੀ ਮਗਰੋਂ Iran ਨੇ ਪਹਿਲੀ ਵਾਰੀ Israel ਮਿਜ਼ਾਈਲਾਂ ਦਾਗੀਆਂ ਹਨ। ਅਜਿਹਾ ਉਸ ਨੇ ਇਜ਼ਰਾਇਲ ਵੱਲੋਂ ਲੇਬਨਾਨ ਦੀ ਰਾਜਧਾਨੀ ਬੈਰੂਤ ’ਚ ਕੀਤੇ ਹਮਲਿਆਂ ਦੇ ਜਵਾਬ ਅਤੇ ਚੇਤਾਵਨੀ ਵਜੋਂ ਕੀਤਾ।
Israel ਦੇ ਰੱਖਿਆ ਮੰਤਰਾਲੇ ਮੁਤਾਬਕ, Iran ਵੱਲੋਂ ਆਈਆਂ ਮਿਜ਼ਾਈਲਾਂ ਨੂੰ ਉਨ੍ਹਾਂ ਦੇ ਡਿਫੈਂਸ ਸਿਸਟਮ ਨੇ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ, ਜਿਸ ਕਾਰਨ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ। ਇਸ ਦੇ ਜਵਾਬ ਵਿੱਚ Israeli ਮਿਲਟਰੀ ਨੇ ਦੱਖਣ-ਪੱਛਮੀ Iran ਦੇ Mahshahr ਵਿੱਚ ਇੱਕ ਪੈਟਰੋਕੈਮੀਕਲ ਕੰਪਲੈਕਸ ਅਤੇ ਹੋਰ ਮਿਜ਼ਾਈਲ ਲਾਂਚ ਸਾਈਟਾਂ ’ਤੇ ਜ਼ੋਰਦਾਰ ਹਮਲੇ ਕੀਤੇ। ਇਸ ਦੌਰਾਨ Yamen ਵੀ ਜੰਗ ’ਚ ਕੁੱਦ ਪਿਆ ਅਤੇ ਉਸ ਨੇ Israel ਵਲ ਮਿਜ਼ਾਈਲਾਂ ਦਾਗੀਆਂ, ਜਿਨ੍ਹਾਂ ਨੂੰ ਵੀ Israel ਦੀ ਫ਼ੌਜ ਨੇ ਬੇਅਸਰ ਕਰ ਦਿੱਤਾ। ਹਾਲਾਂਕਿ Yamen ਨੇ ਨਵੀਂ ਧਮਕੀ ਦਿੱਤੀ ਹੈ ਕਿ ਜੇਕਰ ਜੰਗ ਵਧੀ ਤਾਂ ਉਹ ਲਾਲ ਸਾਗਰ ’ਚੋਂ ਲੰਘਣ ਵਾਲੇ ਸਮੁੰਦਰੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਏਗਾ, ਜਿਸ ਕਾਰਨ ਹੋਰਮੁਜ਼ ਸਟ੍ਰੇਟ ਬੰਦ ਹੋਣ ਕਾਰਨ ਤੇਲ ਦੇ ਵਪਾਰ ’ਚ ਚਲ ਰਹੀ ਰੁਕਾਵਟ ਹੋਰ ਗੰਭੀਰ ਹੋਰ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ Donald Trump ਨੇ Israel ਨੂੰ ਜਵਾਬੀ ਹਮਲਾ ਨਾ ਕਰਨ ਦੀ ਅਪੀਲ ਕੀਤੀ ਸੀ ਅਤੇ ਪ੍ਰਧਾਨ ਮੰਤਰੀ Benjamin Netanyahu ਨਾਲ ਗੱਲ ਕਰਨ ਦਾ ਦਾਅਵਾ ਕੀਤਾ ਸੀ, ਪਰ Israel ਨੇ ਇਸ ਚੇਤਾਵਨੀ ਨੂੰ ਅਣਗੌਲਿਆ ਕਰ ਦਿੱਤਾ। US Ambassador Mike Huckabee ਨੇ Israel ਦੀ ਕਾਰਵਾਈ ਦਾ ਸਮਰਥਨ ਕੀਤਾ ਹੈ। ਫਿਲਹਾਲ ਪੂਰੇ Israel ਵਿੱਚ ਹਾਈ ਅਲਰਟ ਹੈ ਅਤੇ ਸਕੂਲ ਬੰਦ ਕਰ ਦਿੱਤੇ ਗਏ ਹਨ। ਅਗਲੇ ਕੁਝ ਘੰਟਿਆਂ ਵਿੱਚ ਦੋਵਾਂ ਪਾਸਿਆਂ ਤੋਂ ਹੋਰ ਹਮਲਿਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
