ਮੈਲਬਰਨ : ਮੈਲਬਰਨ ਦੇ ਰਹਿਣ ਵਾਲੇ ਸੁਨੀਲ ਸ਼ਰਮਾ ਪੰਜਾਬ ਦੇ ਅੰਮ੍ਰਿਤਸਰ ਵਿੱਚ ਜਾਇਦਾਦ ਵੇਚਣ ਦੌਰਾਨ ਅਚਾਨਕ ਗੁੰਮ ਹੋ ਗਏ ਹਨ। 66 ਸਾਲ ਦੇ ਸੁਨੀਲ ਸ਼ਰਮਾ ਅਤੇ ਮੈਲਬਰਨ ਦੇ ਇੱਕ ਹਾਈ ਸਕੂਲ ’ਚ ਮੈਥ ਟੀਚਰ ਵਜੋਂ ਛੇਤੀ ਹੀ ਰਿਟਾਇਰ ਹੋਣ ਵਾਲੇ ਸਨ। ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਇਹ ਮਾਮਲਾ ਸਿਰਫ਼ ਗੁੰਮਸ਼ੁਦਗੀ ਦਾ ਨਹੀਂ, ਸਗੋਂ ਕਿਸੇ ਅਗਵਾ ਜਾਂ ਧਮਕੀ ਨਾਲ ਜੁੜਿਆ ਹੋ ਸਕਦਾ ਹੈ। ਧੀ ਸੁਰਭੀ ਸ਼ਰਮਾ ਨੇ ਕਿਹਾ ਕਿ ਪਰਿਵਾਰ ਬਹੁਤ ਚਿੰਤਿਤ ਹੈ ਅਤੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਮਿਲ ਰਹੀ। ਪੰਜਾਬ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸਟ੍ਰੇਲੀਅਨ ਅੰਬੈਸੀ ਨਾਲ ਮਿਲ ਕੇ ਇੰਟਰਪੋਲ ਵੀ ਮਾਮਲੇ ਵਿੱਚ ਸ਼ਾਮਲ ਹੋ ਗਿਆ ਹੈ। ਪਰਿਵਾਰ ਨੇ ਸੁਰੱਖਿਆ ਕਾਰਨਾਂ ਕਰਕੇ ਇੰਡੀਆ ਨਾ ਜਾਣ ਦਾ ਫ਼ੈਸਲਾ ਕੀਤਾ ਹੈ। ਇਹ ਘਟਨਾ ਇੰਡੀਆ ’ਚ ਵਿਦੇਸ਼ੀ ਨਾਗਰਿਕਾਂ ਦੀ ਸੁਰੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।
