ਆਸਟ੍ਰੇਲੀਆ ਦੇ ਮਾਈਗ੍ਰੇਸ਼ਨ ਨਿਯਮਾਂ ’ਚ ਵੱਡੇ ਬਦਲਾਅ ਦੀ ਤਿਆਰੀ, ‘ਓਵਰਸਟੇਅ’ ਵਾਲਿਆਂ ’ਤੇ ਕਸੇਗਾ ਸ਼ਿਕੰਜਾ

Sea7 Australia Team
1 Min Read

ਮੈਲਬਰਨ : ਆਸਟ੍ਰੇਲੀਅਨ ਸਰਕਾਰ ਆਪਣੇ ਇਮੀਗ੍ਰੇਸ਼ਨ ਸਿਸਟਮ ਵਿੱਚ ਵੱਡੇ ਸੁਧਾਰ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਪ੍ਰਸਤਾਵਿਤ ਨੀਤੀ ਦੇ ਤਹਿਤ, ਜਿਨ੍ਹਾਂ ਟੈਂਪਰੇਰੀ ਵੀਜ਼ਾ ਧਾਰਕਾਂ ਦੇ Protection Claims (ਅਸਾਈਲਮ ਦਾਅਵੇ) ਰੱਦ ਹੋ ਜਾਣਗੇ, ਉਨ੍ਹਾਂ ਦੇ ਕੰਮ ਕਰਨ ਦੇ ਅਧਿਕਾਰ (Work Rights) ਵੀ ਖੋਹ ਲਏ ਜਾਣਗੇ।

ABC News ਦੀ ਇੱਕ ਵਿਸ਼ੇਸ਼ ਰਿਪੋਰਟ ਅਨੁਸਾਰ, ਗ੍ਰਹਿ ਮੰਤਰੀ Tony Burke ਵੱਲੋਂ ਇਸ ਹਫ਼ਤੇ National Press Club ਵਿਖੇ ਇਸ ਨਵੀਂ ਯੋਜਨਾ ਦਾ ਐਲਾਨ ਕੀਤਾ ਜਾਣਾ ਸੀ, ਪਰ ਕੈਬਿਨੇਟ ’ਚ ਕੁਝ ਮੁੱਦਿਆਂ ’ਤੇ ਸਹਿਮਤੀ ਨਾ ਬਣਨ ਕਾਰਨ ਇਸ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਸਰਕਾਰ ਦਾ ਮੁੱਖ ਮਕਸਦ Net Overseas Migration (NOM) ਦੀ ਗਿਣਤੀ ਨੂੰ 2028 ਤੱਕ ਘਟਾ ਕੇ 2,25,000 ਤੱਕ ਲਿਆਉਣਾ ਹੈ।

ਇਸ ਨਵੇਂ ਪੈਕੇਜ ’ਚ Backpacker Visas, Family Reunion Visas ਅਤੇ ਅਪੀਲ ਦੇ ਅਧਿਕਾਰਾਂ ਨੂੰ ਸਖ਼ਤ ਕਰਨ ਦੇ ਸੁਝਾਅ ਸ਼ਾਮਲ ਹਨ। ਹਾਲਾਂਕਿ, Business ਅਤੇ Mining Sectors ਨੇ ਇਸ ਕਦਮ ’ਤੇ ਚਿੰਤਾ ਪ੍ਰਗਟਾਈ ਹੈ, ਕਿਉਂਕਿ ਉਨ੍ਹਾਂ ਅਨੁਸਾਰ ਸਕਿੱਲਡ ਮਾਈਗਰੈਂਟਸ ਦੀ ਕਮੀ ਨਾਲ ਦੇਸ਼ ਦੀ ਆਰਥਿਕਤਾ ’ਤੇ ਮਾੜਾ ਅਸਰ ਪੈ ਸਕਦਾ ਹੈ। Assistant Immigration Minister Julian Hill ਅਨੁਸਾਰ, ਅਸਥਾਈ ਵੀਜ਼ੇ ’ਤੇ ਆਏ ਲੋਕਾਂ ਤੋਂ ਮਕਸਦ ਪੂਰਾ ਹੋਣ ’ਤੇ ਤੁਰੰਤ ਵਾਪਸ ਜਾਣ ਦੀ ਉਮੀਦ ਕੀਤੀ ਜਾਂਦੀ ਹੈ।

Share This Article
Leave a Comment

Leave a Reply

Your email address will not be published. Required fields are marked *