Hate Speech Laws: NSW ’ਚ ਨਫ਼ਰਤੀ ਭਾਸ਼ਣਾਂ ਬਾਰੇ ਕਾਨੂੰਨ ਹੁਣ ਕਲਾਸਰੂਮਜ਼ ’ਚ ਵੀ ਲਾਗੂ ਹੋਣਗੇ

Sea7 Australia Team
1 Min Read

ਮੈਲਬਰਨ : ਨਿਊ ਸਾਊਥ ਵੇਲਜ਼ (NSW) ਸਰਕਾਰ ਨੇ ਸਕੂਲਾਂ ਵਿੱਚ ਨਫ਼ਰਤ ਭਰੇ ਬਿਆਨਾਂ ਖ਼ਿਲਾਫ਼ ਕਾਨੂੰਨ (Hate Speech Laws) ਦਾ ਘੇਰਾ ਵਧਾ ਦਿੱਤਾ ਹੈ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ Chris Minns ਨੇ ਐਲਾਨ ਕੀਤਾ ਹੈ ਕਿ ਹੁਣ ਨਫ਼ਰਤ ਭਰੇ ਬਿਆਨਾਂ ਦੇ ਕਾਨੂੰਨ ਸਰਕਾਰੀ, ਕੈਥੋਲਿਕ ਅਤੇ ਇੰਡਿਪੈਂਡੈਂਟ ਸਕੂਲਾਂ ਦੇ ਕਲਾਸਰੂਮਾਂ ਵਿੱਚ ਵੀ ਲਾਗੂ ਹੋਣਗੇ। ਐਜੂਕੇਸ਼ਨ ਸਟੈਂਡਰਡ ਅਥਾਰਟੀ ਨੂੰ ਅਧਿਆਪਕਾਂ ਖ਼ਿਲਾਫ਼ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਕੱਢਣ ਦਾ ਅਧਿਕਾਰ ਮਿਲੇਗਾ ਜੇ ਉਹ ਕੋਡ ਆਫ਼ ਕੰਡਕਟ ਦੀ ਉਲੰਘਣਾ ਕਰਦੇ ਹਨ। ਡਿਪਟੀ ਪ੍ਰੀਮੀਅਰ Prue Car ਨੇ ਕਿਹਾ ਕਿ ਸਕੂਲ ਬੱਚਿਆਂ ਲਈ ਸੁਰੱਖਿਅਤ ਥਾਂ ਰਹਿਣੇ ਚਾਹੀਦੇ ਹਨ। ਇਸਦੇ ਨਾਲ ਹੀ ਪ੍ਰਾਰਥਨਾ ਹਾਲਾਂ ਦੇ ਗੈਰਕਾਨੂੰਨੀ ਚਲਾਣ ‘ਤੇ ਕੌਂਸਲਾਂ ਨੂੰ ਵਧੇਰੇ ਅਧਿਕਾਰ ਮਿਲਣਗੇ ਅਤੇ ਜੁਰਮਾਨੇ ਵੀ ਦੋਗੁਣੇ ਕੀਤੇ ਜਾਣਗੇ।

Share This Article