ਪਰਥ ਦੇ ਵਿਅਕਤੀ ’ਤੇ Bondi Beach Attack ਨਾਲ ਜੁੜੇ ਕੇਸ ਵਿੱਚ ਲੱਗੇ ਨਵੇਂ ਦੋਸ਼

Sea7 Australia Team
1 Min Read

ਮੈਲਬਰਨ : ਪਰਥ ਦੇ 39 ਸਾਲ ਦੇ Martin Thomas Glynn ਨੂੰ 14 ਦਸੰਬਰ ਦੇ Bondi Beach ਹਮਲੇ ਤੋਂ ਬਾਅਦ ਇੰਸਟਾਗ੍ਰਾਮ ’ਤੇ ਹਮਲਾਵਰਾਂ ਦੇ ਸਮਰਥਨ ਵਾਲੀ ਪੋਸਟ ਕਰਨ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਉਸ ਦੇ ਘਰ ਤੋਂ ਛੇ ਰਾਈਫਲਾਂ, ਹਜ਼ਾਰਾਂ ਗੋਲੀਆਂ, ਹਿਜਬੁੱਲਾਹ ਅਤੇ ਹਮਾਸ ਦੇ ਝੰਡੇ, ਅਤੇ ਯਹੂਦੀ ਵਿਰੋਧੀ ਨੋਟਬੁੱਕਾਂ ਬਰਾਮਦ ਕੀਤੀਆਂ। ਪਹਿਲਾਂ ਉਸ ’ਤੇ ਹਥਿਆਰਾਂ ਦੀ ਗਲਤ ਸਟੋਰੇਜ ਅਤੇ ਨਸਲੀ ਆਧਾਰ ’ਤੇ ਤੰਗ ਕਰਨ ਦੇ ਦੋਸ਼ ਲਗੇ ਸਨ।

ਹੁਣ ਉਸ ’ਤੇ ਨਵੇਂ ਦੋਸ਼ ਲੱਗੇ ਹਨ—ਫਾਇਰਆਰਮ ਤਕਨਾਲੋਜੀ ਰੱਖਣ ਅਤੇ ਇੱਕ ਹੋਰ ਗਲਤ ਸਟੋਰੇਜ ਦਾ। ਅਦਾਲਤ ਵਿੱਚ ਉਹ ਵੀਡੀਓ ਲਿੰਕ ਰਾਹੀਂ ਹਾਜ਼ਰ ਹੋਇਆ ਅਤੇ ਉਸ ਦੀ ਜ਼ਮਾਨਤ ਦੀ ਸੁਣਵਾਈ 27 ਫ਼ਰਵਰੀ ਲਈ ਨਿਰਧਾਰਤ ਕੀਤੀ ਗਈ ਹੈ।

ਇਹ ਕਾਰਵਾਈ “ਆਪਰੇਸ਼ਨ ਡੇਲਵੁੱਡ” ਦੇ ਤਹਿਤ ਹੋ ਰਹੀ ਹੈ, ਜੋ 14 ਦਸੰਬਰ 2025 ਦੇ Bondi Beach ਹਮਲੇ ਤੋਂ ਬਾਅਦ ਸ਼ੁਰੂ ਹੋਈ ਸੀ, ਜਿਸ ਵਿੱਚ 15 ਲੋਕਾਂ ਦੀ ਮੌਤ ਹੋਈ ਸੀ। ਪੁਲਿਸ ਦਾ ਦਾਅਵਾ ਹੈ ਕਿ Glynn ਦੀ ਡਾਇਰੀ ਵਿੱਚ ਹਿਟਲਰ ਅਤੇ ਹੋਲੋਕਾਸਟ ਨਾਲ ਸੰਬੰਧਿਤ ਟਿੱਪਣੀਆਂ ਮਿਲੀਆਂ ਹਨ।

TAGGED:
Share This Article