Griffith ’ਚ ਸਿੱਖ ਗੇਮਜ਼ ਲਈ ਕੌਂਸਲ ਵੱਲੋਂ ਪਾਰਕਿੰਗ ਦੀ ਨਿਗਰਾਨੀ ਲਈ 50k ਡਾਲਰ ਖਰਚ ਕਰਨ ਦੀ ਪ੍ਰਵਾਨਗੀ

Sea7 Australia Team
2 Min Read

ਮੈਲਬਰਨ : New South Wales ’ਚ Griffith ਕੌਂਸਲ ਨੇ ਐਲਾਨ ਕੀਤਾ ਹੈ ਕਿ ਸਿੱਖ ਗੇਮਜ਼ ਦੌਰਾਨ ਪਾਰਕਿੰਗ ਨਿਯਮਾਂ ਦੀ ਨਿਗਰਾਨੀ ਲਈ ਲਗਭਗ 50,000 ਡਾਲਰ ਖਰਚੇ ਜਾਣਗੇ। ਇਸ ਸਾਲਾਨਾ ਖੇਡ ਅਤੇ ਸੱਭਿਆਚਾਰਕ ਮੇਲੇ ਨਾਲ ਸਥਾਨਕ ਅਰਥਵਿਵਸਥਾ ’ਚ ਕਰੀਬ 5 ਮਿਲੀਅਨ ਡਾਲਰ ਦਾ ਯੋਗਦਾਨ ਪੈਣ ਦੀ ਉਮੀਦ ਹੈ।

ਇਹ ਪ੍ਰੋਗਰਾਮ ਗੁਰਦੁਆਰਾ ਸਿੰਘ ਸਭਾ ਸੁਸਾਇਟੀ ਵੱਲੋਂ Ted Scobie Oval ਅਤੇ Griffith Regional Sports Centre ’ਤੇ ਜੂਨ ਮਹੀਨੇ ਦੌਰਾਨ ਲੰਮੇ ਵੀਕਐਂਡ ’ਤੇ ਕੀਤਾ ਜਾਵੇਗਾ। ਲਗਭਗ 20,000 ਵਿਜ਼ਟਰਾਂ ਲਈ ਮੁਫ਼ਤ ਭੋਜਨ, ਖੇਡਾਂ ਅਤੇ ਮਨੋਰੰਜਨ ਦਾ ਪ੍ਰਬੰਧ ਕੀਤਾ ਜਾਵੇਗਾ। ਕੌਂਸਲ ਪਾਰਕਿੰਗ ਦੀ ਨਿਗਰਾਨੀ ਲਈ ਸ਼ਨੀਵਾਰ ਅਤੇ ਐਤਵਾਰ ਨੂੰ ਚਾਰ ਅਫ਼ਸਰ ਤੈਨਾਤ ਕਰੇਗੀ। ਜਿੱਥੇ ਜ਼ਰੂਰਤ ਹੋਵੇਗੀ ਫ਼ਾਇਨ ਜਾਰੀ ਕੀਤੇ ਜਾਣਗੇ।

ਕੌਂਸਲ ਨੇ 10,000 ਡਾਲਰ ਦੀ ਨਕਦ ਗ੍ਰਾਂਟ ਅਤੇ 58,000 ਡਾਲਰ ਦੀ in-kind ਸਹਾਇਤਾ ਵੀ ਦਿੱਤੀ ਹੈ, ਜਿਸ ’ਚ venue hire fees ਮੁਆਫ਼ ਕਰਨਾ, ਟਰੈਫ਼ਿਕ ਮੈਨੇਜਮੈਂਟ ਅਤੇ ਪਾਰਕਿੰਗ ਇਨਫ਼ੋਰਸਮੈਂਟ ਸ਼ਾਮਲ ਹਨ। ਪਿਛਲੇ ਸਾਲਾਂ ਵਿੱਚ ਰਹਿਣ ਵਾਲਿਆਂ ਨੇ ਸ਼ਿਕਾਇਤ ਕੀਤੀ ਸੀ ਕਿ ਗੱਡੀਆਂ nature strips ’ਤੇ ਖੜ੍ਹੀਆਂ ਕੀਤੀਆਂ ਜਾਂ driveways ਬਲੌਕ ਕੀਤੇ ਗਏ।

Mayor Doug Curran ਨੇ ਕਿਹਾ, “ਸਾਡੀ ਜ਼ਿੰਮੇਵਾਰੀ ਹੈ ਕਿ ਭੀੜ ਅਤੇ ਟ੍ਰੈਫਿਕ ਨੂੰ ਸੁਰੱਖਿਅਤ ਢੰਗ ਨਾਲ ਸੰਭਾਲਿਆ ਜਾਵੇ।” ਸਿੱਖ ਗੇਮਜ਼ ਦਾ ਮੁੱਖ ਆਕਰਸ਼ਣ ਕਬੱਡੀ ਹੈ, ਜਿਸ ’ਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਟੀਮਾਂ ਹਿੱਸਾ ਲੈਂਦੀਆਂ ਹਨ। ਇਸ ਤੋਂ ਇਲਾਵਾ, ਪੰਜਾਬੀ ਸੰਗੀਤ, ਭੰਗੜਾ-ਗਿੱਧਾ, ਪੱਗ ਬੰਨ੍ਹਣ ਦੇ ਮੁਕਾਬਲੇ ਅਤੇ ਵਲੰਟੀਅਰਾਂ ਵੱਲੋਂ ਲੰਗਰ ਵੀ ਮੇਲੇ ਦੀ ਰੌਣਕ ਵਧਾਉਂਦੇ ਹਨ।

Share This Article
Leave a Comment

Leave a Reply

Your email address will not be published. Required fields are marked *