ਇੰਡੀਆ ਮੂਲ ਦੇ ਪਰਿਵਾਰ ’ਤੇ ਮੰਡਰਾਇਆ ਆਸਟ੍ਰੇਲੀਆ ਤੋਂ ਡਿਪੋਰਟ ਹੋਣ ਦਾ ਖ਼ਤਰਾ

Sea7 Australia Team
2 Min Read

ਮੈਲਬਰਨ : Bendigo ਦੀ ਐਮਰਜੈਂਸੀ ਨਰਸ Christin Das ਅਤੇ ਉਸ ਦਾ ਪਰਿਵਾਰ ਆਸਟ੍ਰੇਲੀਆ ਤੋਂ ਡਿਪੋਰਟ ਹੋਣ ਦੇ ਖਤਰੇ ਵਿੱਚ ਹੈ। ਇੰਡੀਆ ਮੂਲ ਦੇ ਪਰਿਵਾਰ ਦੀ ਪਰਮਾਨੈਂਟ ਰੈਜ਼ੀਡੈਂਸੀ ਐਪਲੀਕੇਸ਼ਨ ਰੱਦ ਕਰ ਦਿੱਤੀ ਗਈ ਹੈ ਕਿਉਂਕਿ ਉਸ ਦਾ ਛੇ ਸਾਲ ਦੇ ਪੁੱਤਰ Jaziel ਨੂੰ corpus callosum thinning ਨਾਮਕ ਨਿਊਰੋਲੋਜੀਕਲ ਬਿਮਾਰੀ ਹੈ, ਜਿਸ ਨਾਲ ਉਸ ਦੀ ਸਿੱਖਣ ਅਤੇ ਸੰਚਾਰ ਯੋਗਤਾ ਪ੍ਰਭਾਵਿਤ ਹੁੰਦੀ ਹੈ। ਸਰਕਾਰੀ ਅਧਿਕਾਰੀਆਂ ਨੇ ਉਸ ਦੀ ਭਵਿੱਖੀ ਦੇਖਭਾਲ ਦੀ ਲਾਗਤ 1.2 ਮਿਲੀਅਨ ਡਾਲਰ ਤੋਂ ਵੱਧ ਅੰਦਾਜ਼ੀ ਕੀਤੀ ਹੈ। ਦਰਅਸਲ ਆਸਟ੍ਰੇਲੀਆ ਦੇ ਮਾਈਗ੍ਰੇਸ਼ਨ ਕਾਨੂੰਨ ਅਜਿਹੇ ਵੀਜ਼ਾ ਐਪਲੀਕੇਸ਼ਨ ਨਾਮਨਜ਼ੂਰ ਕਰਨ ਦੀ ਇਜਾਜ਼ਤ ਦਿੰਦੇ ਹਨ ਜੋ ਕਮਿਊਨਿਟੀ ਲਈ ਸਿਹਤ ਜਾਂ ਸਹਾਇਤਾਂ ਜ਼ਰੂਰਤਾਂ ਕਾਰਨ ਬਹੁਤ ਜ਼ਿਆਦਾ ਖ਼ਰਚ ਸਾਬਤ ਹੋ ਸਕਦੇ ਹਨ।

Christin, ਜੋ Bendigo Health ਵਿੱਚ ਐਮਰਜੈਂਸੀ ਵਿਭਾਗ ਵਿੱਚ ਸੇਵਾ ਕਰ ਰਹੀ ਹੈ, ਕਹਿੰਦੀ ਹੈ ਕਿ ਉਹ ਲੋਕਾਂ ਦੀ ਸੰਭਾਲ ਕਰਦੀ ਹੈ ਪਰ ਉਸ ਦੇ ਆਪਣੇ ਪੁੱਤਰ ਨੂੰ ਸਰਕਾਰੀ ਸਹਾਇਤਾ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਪਰਿਵਾਰ ਦੀ ਬ੍ਰਿਜਿੰਗ ਵੀਜ਼ਾ 29 ਮਈ ਨੂੰ ਖਤਮ ਹੋਣ ਵਾਲੀ ਹੈ। ਇਸ ਕਾਰਨ ਉਨ੍ਹਾਂ ਨੇ ਸਰਕਾਰੀ ਦਖ਼ਲ ਲਈ ਪਟੀਸ਼ਨ ਸ਼ੁਰੂ ਕੀਤੀ ਹੈ, ਜਿਸ ’ਤੇ ਹਜ਼ਾਰਾਂ ਲੋਕਾਂ ਨੇ ਹਸਤਾਖਰ ਕੀਤੇ ਹਨ।

ਕਮਿਊਨਿਟੀ Jaziel ਦੀ ਸਿੱਖਿਆ ਅਤੇ ਇਲਾਜ ਲਈ ਉਸ ਦੇ ਨਾਲ ਖੜ੍ਹੀ ਹੈ। Christin ਨੇ ਗ੍ਰਹਿ ਮਾਮਲੇ ਮੰਤਰੀ Tony Burke ਨੂੰ ਅਪੀਲ ਕੀਤੀ ਹੈ ਕਿ ਉਹ ਮਨੁੱਖੀ ਪੱਖ ਨੂੰ ਤਰਜੀਹ ਦੇ ਕੇ ਪਰਿਵਾਰ ਨੂੰ ਆਸਟ੍ਰੇਲੀਆ ਵਿੱਚ ਰਹਿਣ ਦੀ ਇਜਾਜ਼ਤ ਦੇਵੇ।

TAGGED:
Share This Article
Leave a Comment

Leave a Reply

Your email address will not be published. Required fields are marked *