ਪ੍ਰੀਮੀਅਰ Chris Minns ਦਾ ਕਬੂਲਨਾਮਾ, ‘‘Bondi Beach ਹਮਲਾ ਵੱਡੀ ਖੁਫੀਆ ਨਾਕਾਮੀ ਦਾ ਨਤੀਜਾ ਸੀ’’

Sea7 Australia Team
1 Min Read

ਮੈਲਬਰਨ : ਸਿਡਨੀ ਵਿੱਚ ਚੱਲ ਰਹੀ Royal Commission ਜਾਂਚ ਦੌਰਾਨ NSW ਦੇ ਪ੍ਰੀਮੀਅਰ Chris Minns ਨੇ ਮੰਨਿਆ ਕਿ Bondi Beach ’ਤੇ ਹੋਏ ਦਹਿਸ਼ਤਗਰਦੀ ਹਮਲੇ ਤੋਂ ਪਹਿਲਾਂ ਵੱਡੀ “intelligence failure” ਹੋਈ ਸੀ। ਪਿਛਲੇ ਸਾਲ ਦਸੰਬਰ ’ਚ ਹੋਏ ਇਸ ਹਮਲੇ ਵਿੱਚ 15 ਲੋਕਾਂ ਦੀ ਮੌਤ ਹੋਈ ਸੀ। Minns ਨੇ ਕਿਹਾ ਕਿ Joint Counter Terrorism Team ਨੇ ਪਿਛਲੇ ਸਾਲਾਂ ਵਿੱਚ 32 ਹਮਲੇ ਰੋਕੇ ਹਨ, ਪਰ Sajid Akram ਬਾਰੇ ਮਿਲੀ ਜਾਣਕਾਰੀ ASIO ਤੱਕ ਨਹੀਂ ਪਹੁੰਚੀ। Akram ਨੂੰ ਹਮਲੇ ਦੌਰਾਨ ਪੁਲਿਸ ਨੇ ਮਾਰ ਦਿੱਤਾ ਸੀ, ਜਦਕਿ ਉਸ ਦਾ ਪੁੱਤਰ Naveed ਅਜੇ ਅਦਾਲਤ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ।

Minns ਨੇ ਮੰਨਿਆ ਕਿ December 2025 ਵਿੱਚ ਵੱਡੀ ਖੁਫੀਆ ਗਲਤੀ ਹੋਈ, ਪਰ ਉਹ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਲੱਗੇ ਕਿ ਸਿਸਟਮ ਪੂਰੀ ਤਰ੍ਹਾਂ ਟੁੱਟਿਆ ਹੋਇਆ ਹੈ। ਇਸ ਦੌਰਾਨ ASIO Chief Mike Burgess ਨੇ ਵੀ ਖੁਲਾਸਾ ਕੀਤਾ ਕਿ ਹਮਲੇ ਤੋਂ ਪਹਿਲਾਂ Jewish ਸਮਾਗਮਾਂ ’ਤੇ ਖ਼ਤਰੇ ਦੀ ਚੇਤਾਵਨੀ ਮਿਲੀ ਸੀ। Minns ਨੇ ਕਿਹਾ ਕਿ Royal Commission ਤੋਂ ਸਬਕ ਲੈ ਕੇ ਭਵਿੱਖ ਵਿੱਚ ਸਿਸਟਮ ਹੋਰ ਮਜ਼ਬੂਤ ਕੀਤਾ ਜਾਵੇਗਾ।

Share This Article
Leave a Comment

Leave a Reply

Your email address will not be published. Required fields are marked *