ਮੈਲਬਰਨ : PM Anthony Albanese ਨੇ ABC News ਨੂੰ ਦਿੱਤੀ ਇੱਕ ਹਾਲੀਆ ਇੰਟਰਵਿਊ ਦੌਰਾਨ ਸਰਕਾਰ ਦੇ ਬਜਟ ਵਿੱਚ Capital Gains Tax (CGT) ਸੰਬੰਧੀ ਕੀਤੇ ਬਦਲਾਵਾਂ ਅਤੇ ਦੇਸ਼ ਦੇ Multicultural ਸਰੂਪ ਦਾ ਜ਼ੋਰਦਾਰ ਬਚਾਅ ਕੀਤਾ ਹੈ। ਦਰਅਸਲ ਹਾਊਸਿੰਗ ਸਿਸਟਮ ਨੂੰ ਸੁਧਾਰਨ ਦੇ ਮਕਸਦ ਨਾਲ ਕੀਤੇ ਗਏ CGT ਬਦਲਾਵਾਂ ਕਾਰਨ ਨਿਵੇਸ਼ਕਾਂ ਅਤੇ ਘਰਾਂ ਦੇ ਮਾਲਕਾਂ ’ਚ ਚਿੰਤਾ ਪਾਈ ਜਾ ਰਹੀ ਹੈ। Commonwealth Bank (CBA) ਅਤੇ NAB ਵਰਗੇ ਬੈਂਕਾਂ ਨੇ ਭਵਿੱਖ ਵਿੱਚ ਘਰਾਂ ਦੀਆਂ ਕੀਮਤਾਂ ਘਟਣ ਜਾਂ ਸਥਿਰ ਰਹਿਣ ਦੀ ਭਵਿੱਖਬਾਣੀ ਕੀਤੀ ਹੈ।
ਹਾਲਾਂਕਿ, Anthony Albanese ਨੇ ਇਨ੍ਹਾਂ ਖਦਸ਼ਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ Treasury ਦੇ ਅਨੁਮਾਨਾਂ ਮੁਤਾਬਕ ਕੀਮਤਾਂ ਵਧਣਗੀਆਂ, ਪਰ ਪਹਿਲਾਂ ਨਾਲੋਂ ਘੱਟ ਰਫ਼ਤਾਰ ਨਾਲ। ਉਨ੍ਹਾਂ ਮੁਤਾਬਕ ਇਹ ਕਦਮ ਨਵੇਂ ਖਰੀਦਦਾਰਾਂ ਲਈ ਸਿਸਟਮ ਨੂੰ ਵਧੇਰੇ fair ਬਣਾਉਣ ਲਈ ਚੁੱਕਿਆ ਗਿਆ ਹੈ ਤਾਂ ਜੋ ਨੌਜਵਾਨ ਪੀੜ੍ਹੀ ਵੀ ਆਪਣੇ ਘਰ ਦਾ ਸੁਪਨਾ ਪੂਰਾ ਕਰ ਸਕੇ।
ਦੂਜੇ ਪਾਸੇ, One Nation ਪਾਰਟੀ ਦੀ Pauline Hanson ਵੱਲੋਂ ਆਸਟ੍ਰੇਲੀਆ ਨੂੰ ਇੱਕ Monocultural ਸਮਾਜ ਬਣਾਉਣ ’ਤੇ ਚੱਲ ਰਹੇ ਵਿਵਾਦ ’ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਮਲਟੀਕਲਚਰਲਿਜ਼ਮ ਹੀ ਸਾਡੀ ਅਸਲ ਪਛਾਣ ਹੈ।’’ ਉਨ੍ਹਾਂ ਵਿਰੋਧੀ ਧਿਰ ਦੇ ਨੇਤਾਵਾਂ ਜਿਵੇਂ Angus Taylor ਅਤੇ Andrew Hastie ਵੱਲੋਂ ਇਸ ਮੁੱਦੇ ’ਤੇ ਦਿੱਤੇ ਬਿਆਨਾਂ ਦੇ ਉਲਟ, ਆਸਟ੍ਰੇਲੀਆ ਦੀ ਵੰਨ-ਸੁਵੰਨਤਾ ਨੂੰ ਦੇਸ਼ ਦੀ ਸਭ ਤੋਂ ਵੱਡੀ ਤਾਕਤ ਦੱਸਿਆ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਕਦੇ ਵੀ ਇੱਕ-ਸੱਭਿਆਚਾਰਕ ਦੇਸ਼ ਨਹੀਂ ਰਿਹਾ ਅਤੇ ਸਰਕਾਰ populist ਰਾਜਨੀਤੀ ਦੀ ਬਜਾਏ ਲੋਕਾਂ ਦੀਆਂ ਮੁੱਖ ਲੋੜਾਂ ਜਿਵੇਂ Cost of Living ਦੇ ਦਬਾਅ ਨੂੰ ਹੱਲ ਕਰਨ ’ਤੇ ਧਿਆਨ ਦੇ ਰਹੀ ਹੈ।
