ਆਸਟ੍ਰੇਲੀਆ ਦੇ ਬਜਟ ’ਤੇ Angus Taylor ਦੀ ਪ੍ਰਤੀਕਿਰਿਆ, ‘ਜੋ ਸਿਟੀਜਨ ਨਹੀਂ ਉਸ ਨੂੰ NDIS ਨਾ ਮਿਲੇ’

Sea7 Australia Team
2 Min Read

ਮੈਲਬਰਨ : ਆਸਟ੍ਰੇਲੀਆ ਦੀ ਸਿਆਸਤ ਵਿੱਚ ਵੱਡੇ ਬਦਲਾਅ ਦੇ ਸੰਕੇਤ ਮਿਲ ਰਹੇ ਹਨ। ਵਿਰੋਧੀ ਧਿਰ ਦੇ ਨੇਤਾ Angus Taylor ਨੇ ਆਪਣੇ ਬਜਟ ਜਵਾਬੀ ਭਾਸ਼ਣ ਵਿੱਚ ਦੋ ਮਹੱਤਵਪੂਰਨ ਨੀਤੀਆਂ ਦਾ ਐਲਾਨ ਕੀਤਾ ਹੈ। ਪਹਿਲੀ ਨੀਤੀ ਅਨੁਸਾਰ, ਜੋ ਵਿਅਕਤੀ ਆਸਟ੍ਰੇਲੀਆ ਦਾ ਸਿਟੀਜਨ ਨਹੀਂ ਹੈ ਉਸ ਨੂੰ ਵੈਲਫੇਅਰ ਤੇ NDIS ਵਰਗੀਆਂ ਸਮਾਜਿਕ ਸਹੂਲਤਾਂ ਤੋਂ ਬਾਹਰ ਰੱਖਿਆ ਜਾਵੇਗਾ। Coalition ਨੇ ਸਪਸ਼ਟ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਸਿਰਫ਼ ਆਸਟ੍ਰੇਲੀਆ ਦੇ ਸਿਟੀਜਨ ਹੀ 17 ਵੱਖ-ਵੱਖ ਵੈਲਫੇਅਰ ਪ੍ਰੋਗਰਾਮਾਂ ਦਾ ਲਾਭ ਲੈ ਸਕਣਗੇ, ਜਿਵੇਂ ਕਿ Age Pension, JobSeeker, Carer Payment ਅਤੇ Parental Leave Pay ਆਦਿ। Taylor ਨੇ ਕਿਹਾ, “ਜੇ ਤੁਸੀਂ ਸਿਟੀਜਨ ਨਹੀਂ, ਤਾਂ ਤੁਹਾਨੂੰ ਸਿਟੀਜਨਾਂ ਵਾਲੇ ਹੱਕ ਨਹੀਂ ਮਿਲਣਗੇ।” ਉਨ੍ਹਾਂ ਕਿਹਾ ਕਿ PR ਵਾਲੇ ਆਪਣੇ ਇਲਾਜ ਦਾ ਖ਼ਰਚ ਖ਼ੁਦ ਚੁੱਕਣ। ਇਸ ਨੀਤੀ ਨਾਲ ਕਈ ਬਿਲੀਅਨ ਡਾਲਰਾਂ ਦੀ ਬਚਤ ਹੋਣ ਦਾ ਦਾਅਵਾ ਕੀਤਾ ਗਿਆ ਹੈ, ਪਰ ਵਿਰੋਧੀਆਂ ਨੇ ਇਸ ਨੂੰ “ਮਾਈਗ੍ਰੈਂਟਸ ਨੂੰ ਬਲੀ ਦਾ ਬੱਕਰਾ ਬਣਾਉਣ” ਵਜੋਂ ਆਖਿਆ ਹੈ।

ਦੂਜੀ ਨੀਤੀ ਹਾਊਸਿੰਗ ਸੰਕਟ ਨਾਲ ਜੁੜੀ ਹੈ। Taylor ਨੇ ਐਲਾਨ ਕੀਤਾ ਕਿ ਮਾਈਗ੍ਰੇਸ਼ਨ ਇੰਟੇਕ ਨੂੰ ਨਵੇਂ ਘਰਾਂ ਦੀ ਗਿਣਤੀ ਨਾਲ ਜੋੜਿਆ ਜਾਵੇਗਾ—ਇੱਕ ਨਵਾਂ ਘਰ ਬਣੇ, ਤਾਂ ਸਿਰਫ਼ ਇੱਕ ਵਿਅਕਤੀ ਨੂੰ ਆਉਣ ਦੀ ਇਜਾਜ਼ਤ ਹੋਵੇ। ਇਸ ਯੋਜਨਾ ਨਾਲ “ਮਾਸ ਮਾਈਗ੍ਰੇਸ਼ਨ” ਨੂੰ ਕਾਬੂ ਕਰਨ ਅਤੇ ਹਾਊਸਿੰਗ ਸਪਲਾਈ ਨੂੰ ਸੰਤੁਲਿਤ ਕਰਨ ਦਾ ਟੀਚਾ ਹੈ। Coalition ਨੇ 5 ਬਿਲੀਅਨ ਡਾਲਰ ਦੇ ਹਾਊਸਿੰਗ ਇੰਫਰਾਸਟਰਕਚਰ ਫੰਡ ਦਾ ਵੀ ਵਾਅਦਾ ਕੀਤਾ ਹੈ, ਜੋ 400,000 ਨਵੇਂ ਘਰਾਂ ਦੀ ਨਿਰਮਾਣ ਪ੍ਰਕਿਰਿਆ ਨੂੰ ਤੇਜ਼ ਕਰੇਗਾ।

Share This Article
Leave a Comment

Leave a Reply

Your email address will not be published. Required fields are marked *