ਜ਼ਹਿਰੀਲੇ ਮਸ਼ਰੂਮ (Poisonous Mushrooms) ਖਾਣ ਮਗਰੋਂ ਤਿੰਨ ਜਣਿਆਂ ਦੀ ਮੌਤ ਦੇ ਕੇਸ ’ਚ ਸਾਬਕਾ ਨੂੰਹ ਗ੍ਰਿਫ਼ਤਾਰ

cbadmin
By
cbadmin
2 Min Read

ਮੈਲਬਰਨ: ਵਿਕਟੋਰੀਆ ਦੇ ਪੂਰਬ ’ਚ ਸਥਿਤ ਲਿਓਨਗਾਥਾ ਦੀ ਇੱਕ 49 ਸਾਲਾਂ ਦੀ ਔਰਤ ਏਰਿਨ ਪੈਟਰਸਨ ਨੂੰ ਜ਼ਹਿਰੀਲੇ ਮਸ਼ਰੂਮ  (Poisonous Mushrooms) ਖਾਣ ਕਾਰਨ ਹੋਈ ਤਿੰਨ ਲੋਕਾਂ ਦੀ ਮੌਤ ਦੇ ਕੇਸ ’ਚ ਵਿੱਚ ਪੁੱਛਗਿੱਛ ਲਈ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਵੋਂਥਾਗੀ ਪੁਲਿਸ ਸਟੇਸ਼ਨ ਲਿਜਾਇਆ ਗਿਆ ਹੈ। ਕਈ ਮਹੀਨੇ ਚੱਲੀ ਡੂੰਘੀ ਜਾਂਚ ਤੋਂ ਬਾਅਦ ਅੱਜ ਪੁਲਿਸ ਨੇ ਏਰਿਨ ਦੇ ਘਰ ਅਤੇ ਕਾਰ ਦੀ ਤਲਾਸ਼ੀ ਲਈ, ਕਈ ਵਸਤੂਆਂ ਨੂੰ ਜ਼ਬਤ ਕੀਤਾ ਅਤੇ USB ਅਤੇ ਸਿਮ ਕਾਰਡ ਵਰਗੀਆਂ ਚੀਜ਼ਾਂ ਦੀ ਖੋਜ ਕਰਨ ਲਈ ਆਸਟ੍ਰੇਲੀਆਈ ਫੈਡਰਲ ਪੁਲਿਸ ਤਕਨਾਲੋਜੀ ਡਿਟੈਕਟਰ ਕੁੱਤਿਆਂ ਦੀ ਵਰਤੋਂ ਕੀਤੀ।

ਇਹ ਘਟਨਾ ਜੁਲਾਈ ਦੇ ਅਖੀਰ ਵਿੱਚ ਏਰਿਨ ਪੈਟਰਸਨ ਵੱਲੋਂ ਦਿੱਤੇ ਦੁਪਹਿਰ ਦੇ ਖਾਣੇ ਦੀ ਹੈ, ਜਿਸ ਵਿੱਚ ਗੇਲ ਅਤੇ ਡੌਨ ਪੈਟਰਸਨ (ਏਰਿਨ ਦੇ ਸਾਬਕਾ ਪਤੀ ਦੇ ਮਾਤਾ-ਪਿਤਾ) ਅਤੇ ਗੇਲ ਦੀ ਭੈਣ, ਹੀਥਰ ਵਿਲਕਿਨਸਨ ਸ਼ਾਮਲ ਹੋਏ ਸਨ। ਤਿੰਨੋਂ ਮਹਿਮਾਨਾਂ ਦੀ ਦੁਪਹਿਰ ਦੇ ਖਾਣੇ ਤੋਂ ਬਾਅਦ ਮੌਤ ਹੋ ਗਈ, ਜਿਨ੍ਹਾਂ ’ਚ ਡੈਥ ਕੈਪ ਮਸ਼ਰੂਮ ਖਾਣ ਦੇ ਲੱਛਣ ਦਿਖਾਈ ਦਿੱਤੇ। ਹੀਰਥ ਦਾ ਪਤੀ ਈਆਨ ਵਿਲਕਿਨਸਨ ਵੀ ਖਾਣੇ ਤੋਂ ਬਾਅਦ ਬਿਮਾਰ ਹੋ ਗਿਆ ਸੀ ਪਰ ਕਈ ਹਫ਼ਤਿਆਂ ਦੇ ਇਲਾਜ ਤੋਂ ਬਾਅਦ ਰਾਜ਼ੀ ਹੋ ਗਿਆ।

ਏਰਿਨ ਪੈਟਰਸਨ ਨੇ ਕਿਹਾ ਹੈ ਕਿ ਉਸ ਨੇ ਆਪਣੇ ਮਹਿਮਾਨਾਂ ਨੂੰ ਜਾਣਬੁੱਝ ਕੇ ਜ਼ਹਿਰ ਨਹੀਂ ਦਿੱਤਾ ਸੀ ਅਤੇ ਉਸ ਨੂੰ ਵੀ ਖਾਣੇ ਤੋਂ ਬਾਅਦ ਸਿਹਤ ਵਿਗੜਨ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਪੁਲਿਸ ਨੇ ਲੋਕਾਂ ਨੂੰ ਅਟਕਲਾਂ ਅਤੇ ਗਲਤ ਜਾਣਕਾਰੀ ਦੇ ਖਿਲਾਫ ਅਪੀਲ ਕੀਤੀ ਹੈ, ਉਨ੍ਹਾਂ ਨੂੰ ਯਾਦ ਦਿਵਾਇਆ ਹੈ ਕਿ ਇਹ ਇੱਕ ਦੁਖਦਾਈ ਘਟਨਾ ਹੈ ਜਿੱਥੇ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਜੋ ਆਪਣੇ ਭਾਈਚਾਰੇ ਬਹੁਤ ਸਤਿਕਾਰੇ ਜਾਂਦੇ ਸਨ। ਉਨ੍ਹਾਂ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਸਬੰਧਤ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰਨ।

Share This Article
Leave a Comment

Leave a Reply

Your email address will not be published. Required fields are marked *