Australia ਦੀ ਪਾਰਲੀਮੈਂਟ ’ਚ Digital Duty of Care Bill ਪਾਸ

Sea7 Australia Team
2 Min Read
  • ਵਿਰੋਧੀ ਧਿਰ ਨੇ ਦੱਸਿਆ ਬੋਲਣ ਦੀ ਆਜ਼ਾਦੀ ’ਤੇ ਹਮਲਾ

ਕੈਨਬਰਾ: ਵਿਰੋਧੀ ਧਿਰ Coalition ਦੇ ਤਿੱਖੇ ਵਿਰੋਧ ਅਤੇ ਆਖਰੀ ਕੋਸ਼ਿਸ਼ਾਂ ਦੇ ਬਾਵਜੂਦ Australia ਦੀ ਸੰਸਦ ਨੇ Labor ਸਰਕਾਰ ਦਾ ਵਿਵਾਦਪੂਰਨ Digital Duty of Care Bill ਪਾਸ ਕਰ ਦਿੱਤਾ ਹੈ। ਬੁੱਧਵਾਰ ਨੂੰ Senate ’ਚ ਪਾਸ ਹੋਏ ਇਸ ਕਾਨੂੰਨ ਤਹਿਤ ਆਨਲਾਈਨ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਲਈ ਉਪਭੋਗਤਾਵਾਂ ਨੂੰ ਆਨਲਾਈਨ ਨੁਕਸਾਨ ਤੋਂ ਬਚਾਉਣਾ ਅਤੇ ਇੱਕ ਸੁਰੱਖਿਅਤ ਡਿਜੀਟਲ ਮਾਹੌਲ ਪ੍ਰਦਾਨ ਕਰਨਾ ਕਾਨੂੰਨੀ ਤੌਰ ’ਤੇ ਲਾਜ਼ਮੀ ਹੋਵੇਗਾ।

Labor ਅਤੇ Greens ਵਿਚਕਾਰ ਹੋਏ ਸਮਝੌਤੇ ਮੁਤਾਬਕ, ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੀਆਂ ਤਕਨੀਕੀ ਕੰਪਨੀਆਂ ਨੂੰ ਉਨ੍ਹਾਂ ਦੇ ਗਲੋਬਲ ਟਰਨਓਵਰ ਦਾ 5 ਫੀਸਦੀ ਜਾਂ 109 ਮਿਲੀਅਨ ਡਾਲਰ (ਜੋ ਵੀ ਵੱਧ ਹੋਵੇ) ਤੱਕ ਦਾ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ।

ਵਿਰੋਧੀ ਧਿਰ ਨੇ ਇਸ ਬਿੱਲ ਦੀ ਸਖ਼ਤ ਆਲੋਚਨਾ ਕਰਦਿਆਂ ਇਸ ਨੂੰ ਸਰਕਾਰ ਦੀ ਵੱਡੀ ਵਧੀਕੀ ਕਰਾਰ ਦਿੱਤਾ ਹੈ। Shadow Energy Minister Dan Tehan ਨੇ ਸੰਸਦ ’ਚ ਬੋਲਦਿਆਂ ਚੇਤਾਵਨੀ ਦਿੱਤੀ ਕਿ ਇਹ ਕਾਨੂੰਨ Big Tech ਕੰਪਨੀਆਂ ਨੂੰ ਜੁਰਮਾਨਿਆਂ ਤੋਂ ਬਚਣ ਲਈ ਸਿਆਸੀ ਅਤੇ ਧਾਰਮਿਕ ਵਿਚਾਰਾਂ ’ਤੇ ਸੈਂਸਰਸ਼ਿਪ ਲਾਉਣ ਲਈ ਉਤਸ਼ਾਹਿਤ ਕਰੇਗਾ। ਉਨ੍ਹਾਂ Albanese ਸਰਕਾਰ ਦੀ ਭਰੋਸੇਯੋਗਤਾ ’ਤੇ ਸਵਾਲ ਚੁੱਕਦਿਆਂ ਹਰ ਸੋਧ ’ਤੇ ਵੱਖਰੀ ਬਹਿਸ ਦੀ ਮੰਗ ਕੀਤੀ।

ਦੂਜੇ ਪਾਸੇ, ਵਿਰੋਧੀ ਧਿਰ ਦੇ ਆਗੂ Angus Taylor ਨੇ ਇਸ ਨੂੰ Labor ਅਤੇ Greens ਦਾ ‘ਗੰਦਾ ਸਮਝੌਤਾ’ ਦੱਸਿਆ। ਉਨ੍ਹਾਂ ਦੋਸ਼ ਲਾਇਆ ਕਿ ਬਿੱਲ ’ਚ ਆਖਰੀ ਸਮੇਂ ਕੀਤੀਆਂ ਗਈਆਂ 42 ਸੋਧਾਂ ਇਸ ਦੀਆਂ ਗੰਭੀਰ ਖਾਮੀਆਂ ਨੂੰ ਉਜਾਗਰ ਕਰਦੀਆਂ ਹਨ, ਜੋ ਛੋਟੇ ਕਾਰੋਬਾਰਾਂ, ਕਮਿਊਨਿਟੀ ਸੰਸਥਾਵਾਂ ਅਤੇ ਚੈਰਿਟੀਆਂ ‘ਤੇ ਬੇਲੋੜਾ ਬੋਝ ਪਾਉਣਗੀਆਂ।

ਹਾਲਾਂਕਿ, ਸੰਚਾਰ ਮੰਤਰੀ Anika Wells ਨੇ ਇਸ ਕਾਨੂੰਨ ਦਾ ਬਚਾਅ ਕਰਦਿਆਂ ਇਸ ਨੂੰ ਲਾਜ਼ਮੀ ਸੀਟਬੈਲਟ ਅਤੇ ਗੰਨ ਸੁਧਾਰਾਂ ਵਰਗਾ ਇੱਕ ਇਤਿਹਾਸਕ ਸੁਰੱਖਿਆ ਕਦਮ ਦੱਸਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ Big Tech ਕੰਪਨੀਆਂ ਦੀ Australia ਦੇ ਲੋਕਾਂ ਨੂੰ ਆਨਲਾਈਨ ਸੁਰੱਖਿਅਤ ਰੱਖਣ ਦੀ ਸਿੱਧੀ ਜਵਾਬਦੇਹੀ ਹੋਵੇਗੀ।

Share This Article
Leave a Comment

Leave a Reply

Your email address will not be published. Required fields are marked *