ਆਸਟ੍ਰੇਲੀਆ ’ਚ ਵਿਆਜ ਰੇਟ ਵਧ ਕੇ 18 ਸਾਲਾਂ ਦੇ ਸਿਖਰ ‘ਤੇ ਪਹੁੰਚਿਆ

Sea7 Australia Team
2 Min Read

ਮੈੱਲਬਰਨ : ਮਹਿੰਗਾਈ (Inflation) ‘ਤੇ ਕਾਬੂ ਪਾਉਣ ਲਈ ਆਸਟ੍ਰੇਲੀਅਨ ਰਿਜ਼ਰਵ ਬੈਂਕ (RBA) ਨੇ ਇਸ ਸਾਲ ਪੰਜਵੀਂ ਵਾਰ ਵਿਆਜ ਰੇਟ ’ਚ ਵਾਧਾ ਕੀਤਾ ਹੈ। ਬੈਂਕ ਨੇ Cash Rate ਨੂੰ 0.25% ਵਧਾ ਕੇ 4.85% ਕਰ ਦਿੱਤਾ ਹੈ, ਜੋ ਕਿ ਨਵੰਬਰ 2008 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ।

ਹਾਲਾਂਕਿ ਪਿਛਲੀ ਚਾਰ ਵਾਰ ਵਾਂਗ ਇਹ ਫ਼ੈਸਲਾ ਸਰਬਸੰਮਤੀ ਨਾਲ ਨਹੀਂ ਲਿਆ ਗਿਆ। RBA ਦੀ ਬੈਠਕ ’ਚ 6 ਮੈਂਬਰਾਂ ਨੇ ਰੇਟ ਵਧਾਉਣ ਦੇ ਹੱਕ ’ਚ ਵੋਟ ਦਿੱਤੀ, ਜਦੋਂ ਕਿ 3 ਮੈਂਬਰ ਇਸ ਨੂੰ 4.60% ‘ਤੇ ਸਥਿਰ ਰੱਖਣ ਦੇ ਪੱਖ ’ਚ ਸਨ।

ਬੈਂਕ ਦਾ ਕਹਿਣਾ ਹੈ ਕਿ ਮਹਿੰਗਾਈ ਅਜੇ ਵੀ ਉੱਚੀ ਬਣੀ ਹੋਈ ਹੈ ਅਤੇ Middle East ’ਚ ਚੱਲ ਰਹੇ ਸੰਘਰਸ਼ ਕਾਰਨ ਤੇਲ ਅਤੇ ਹੋਰ ਵਸਤਾਂ ਦੀਆਂ ਕੀਮਤਾਂ ਪ੍ਰਭਾਵਿਤ ਹੋਈਆਂ ਹਨ। ਇਸ ਵਾਧੇ ਕਾਰਨ ਆਸਟ੍ਰੇਲੀਅਨ ਘਰਾਂ, ਖਾਸ ਕਰਕੇ Home Loan ਲੈਣ ਵਾਲਿਆਂ ‘ਤੇ ਵਾਧੂ ਬੋਝ ਪਵੇਗਾ। 600,000 ਡਾਲਰ ਦੇ ਕਰਜ਼ੇ ‘ਤੇ ਪ੍ਰਤੀ ਮਹੀਨਾ ਲਗਭਗ 92 ਡਾਲਰ ਤੋਂ 98 ਡਾਲਰ ਤੱਕ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ।

ਹਾਲਾਂਕਿ, ਇਸ ਨਾਲ ਬੱਚਤ ਕਰਨ ਵਾਲਿਆਂ (Savers) ਨੂੰ ਕੁਝ ਫਾਇਦਾ ਹੋ ਸਕਦਾ ਹੈ ਕਿਉਂਕਿ ਬੈਂਕ ਉੱਚੇ ਵਿਆਜ ਵਾਲੇ ਸੇਵਿੰਗਜ਼ ਅਕਾਉਂਟਸ ‘ਤੇ ਵੱਧ ਰਿਟਰਨ ਦੇ ਸਕਦੇ ਹਨ। ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ’ਚ ਆਰਥਿਕ ਵਿਕਾਸ ਹੌਲੀ ਹੋ ਸਕਦਾ ਹੈ ਅਤੇ ਬੈਂਕ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ।

TAGGED:
Share This Article
Leave a Comment

Leave a Reply

Your email address will not be published. Required fields are marked *