ਆਸਟ੍ਰੇਲੀਆ ’ਚ ਇਮੀਗ੍ਰੇਸ਼ਨ ਘਟਾਉਣ ਦੀ ਦੌੜ ਹੋਈ ਹੋਰ ਤੇਜ਼, Coalition ਨੇ ਵੀ ਮਾਈਗਰੇਸ਼ਨ ਕੱਟਾਂ ਦਾ ਕੀਤਾ ਵੱਡਾ ਐਲਾਨ

Sea7 Australia Team
2 Min Read

ਮੈੱਲਬਰਨ : ਆਸਟ੍ਰੇਲੀਅਨ ਸਿਆਸਤ ’ਚ ਮਾਈਗ੍ਰੇਸ਼ਨ ਦਾ ਮੁੱਦਾ ਲਗਾਤਾਰ ਗਰਮਾ ਰਿਹਾ ਹੈ। Coalition ਨੇ ਦੇਸ਼ ਦੇ ਇਤਿਹਾਸ ’ਚ ਇਮੀਗ੍ਰੇਸ਼ਨ ’ਚ ਸਭ ਤੋਂ ਵੱਡੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। Opposition Leader Angus Taylor ਨੇ ਦੱਸਿਆ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਉਂਦੀ ਹੈ, ਤਾਂ ਪਹਿਲੇ ਦੋ ਸਾਲਾਂ ਲਈ net overseas migration (NOM) ਨੂੰ ਘਟਾ ਕੇ 100,000 ਕਰ ਦਿੱਤਾ ਜਾਵੇਗਾ।

ਇਸ ਯੋਜਨਾ ਤਹਿਤ ਅਗਲੇ ਚਾਰ ਸਾਲਾਂ ’ਚ ਲਗਭਗ 650,000 ਟੈਂਪਰੇਰੀ ਮਾਈਗ੍ਰੇਸ਼ਨ ਵੀਜ਼ਿਆਂ ’ਚ ਕਟੌਤੀ ਕੀਤੀ ਜਾਵੇਗੀ। ਇਸ ਦਾ ਸਭ ਤੋਂ ਵੱਧ ਅਸਰ graduate, refugee ਅਤੇ bridging ਵੀਜ਼ਿਆਂ ਉੱਤੇ ਪਵੇਗਾ। Angus Taylor ਦਾ ਕਹਿਣਾ ਹੈ ਕਿ ਆਸਟ੍ਰੇਲੀਆ ਨੂੰ ਮਹਾਂਮਾਰੀ ਤੋਂ ਬਾਅਦ ਆਏ ਰਿਕਾਰਡ ਮਾਈਗਰੈਂਟਸ ਤੋਂ ਬਾਅਦ ਹੁਣ “breathing space” ਦੀ ਲੋੜ ਹੈ। ਉਨ੍ਹਾਂ ਕਿਹਾ ਕਿ “ਆਸਟ੍ਰੇਲੀਆ ਇੱਕ ਘਰ ਹੋਣਾ ਚਾਹੀਦਾ ਹੈ, ਕੋਈ ਹੋਟਲ ਨਹੀਂ।” ਹਾਲਾਂਕਿ, skilled workers, ਖਾਸ ਕਰਕੇ construction ਅਤੇ regional healthcare ਕਾਮਿਆਂ ਲਈ ਕੁਝ ਛੋਟਾਂ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ international student ਵੀਜ਼ਿਆਂ ਦੀ ਗਿਣਤੀ ਨੂੰ ਵੀ 240,000 ਤੱਕ ਸੀਮਤ (cap) ਕੀਤਾ ਜਾਵੇਗਾ।

Coalition ਦਾ ਇਹ ਫੈਸਲਾ Labor ਪਾਰਟੀ ਦੇ ਟੀਚਿਆਂ ਤੋਂ ਕਿਤੇ ਵੱਧ ਸਖ਼ਤ ਹੈ। Labor ਦਾ ਟੀਚਾ ਇਸ ਵਿੱਤੀ ਸਾਲ ਲਈ NOM ਨੂੰ 245,000 ਅਤੇ 2028 ਦੇ ਅੱਧ ਤੱਕ 225,000 ਕਰਨਾ ਹੈ। ਦੂਜੇ ਪਾਸੇ, One Nation ਨੇ 750,000 temporary ਵੀਜ਼ੇ ਕੱਟਣ ਦਾ ਪ੍ਰਸਤਾਵ ਰੱਖਿਆ ਹੈ, ਜੋ ਕਿ migration ਨੂੰ ਨੈਗੇਟਿਵ ’ਚ ਲੈ ਜਾਵੇਗਾ। One Nation ਦੀ ਲੀਡਰ Pauline Hanson ਨੇ Coalition ਦੀ ਇਸ ਨੀਤੀ ਨੂੰ ਆਪਣੀ ਪਾਰਟੀ ਦੀ ਨੀਤੀ ਦੀ “photocopy” ਦੱਸਦਿਆਂ ਇਸ ਦੀ ਤਿੱਖੀ ਆਲੋਚਨਾ ਕੀਤੀ ਹੈ। ਹਾਲਾਂਕਿ Coalition ਨੇ ਅਜੇ ਤੱਕ ਆਪਣੀ ਨੀਤੀ ਦੇ ਆਰਥਿਕ ਪ੍ਰਭਾਵਾਂ ਬਾਰੇ ਕੋਈ ਮਾਡਲਿੰਗ ਜਾਰੀ ਨਹੀਂ ਕੀਤੀ ਹੈ।

TAGGED:
Share This Article
Leave a Comment

Leave a Reply

Your email address will not be published. Required fields are marked *