ਆਸਟ੍ਰੇਲੀਆ ’ਚ ਅੱਜ ਤੋਂ ਸਖ਼ਤ ਇਮੀਗ੍ਰੇਸ਼ਨ ਨਿਯਮ ਲਾਗੂ, Migration Agents ਅਤੇ Lawyers ’ਤੇ ਵੀ ਵੱਡੀ ਕਾਰਵਾਈ ਦਾ ਐਲਾਨ

Sea7 Australia Team
4 Min Read
  • Onshore Student Visa ’ਤੇ ਰੋਕ, ਕੋਰਸ ਬਦਲਣ ਲਈ transfer visa ’ਤੇ ਲੱਗੇਗੀ ਲਗਭਗ 1,200 ਡਾਲਰ ਦੀ ਫੀਸ

ਮੈੱਲਬਰਨ : ਆਸਟ੍ਰੇਲੀਆ ਦੀ ਸਰਕਾਰ ਨੇ visa hopping ਨੂੰ ਰੋਕਣ ਲਈ ਬਹੁਤ ਸਖ਼ਤ ਕਦਮ ਚੁੱਕੇ ਹਨ। 2 ਅਕਤੂਬਰ ਤੋਂ ਨਵੇਂ ਨਿਯਮਾਂ ਤਹਿਤ, ਹੁਣ ਜ਼ਿਆਦਾਤਰ international students ਅਤੇ graduates ਲਈ ਆਪਣੇ partners ਜਾਂ ਬੱਚਿਆਂ (dependants) ਨੂੰ ਆਸਟ੍ਰੇਲੀਆ ਲਿਆਉਣ ’ਤੇ ਸਖ਼ਤ ਪਾਬੰਦੀ ਲਗਾ ਦਿੱਤੀ ਗਈ ਹੈ। ਸਿਰਫ਼ PhD ਵਿਦਿਆਰਥੀਆਂ, ਸਰਕਾਰੀ scholarship ਲੈਣ ਵਾਲਿਆਂ, ਅਤੇ ਕੁਝ ਖਾਸ ਦੇਸ਼ਾਂ (ਜਿਵੇਂ ASEAN ਅਤੇ Pacific nations) ਦੇ ਨਾਗਰਿਕਾਂ ਨੂੰ ਹੀ ਇਸ ਨਿਯਮ ਤੋਂ ਛੋਟ ਮਿਲੇਗੀ।

ਇਸ ਤੋਂ ਇਲਾਵਾ, ਜੇਕਰ ਕੋਈ overseas student ਆਪਣਾ university course ਬਦਲਣਾ ਚਾਹੁੰਦਾ ਹੈ, ਤਾਂ ਉਸ ਨੂੰ mid-2027 ਤੋਂ transfer visa ਲਈ ਲਗਭਗ 1,200 ਡਾਲਰ ਦੀ ਫੀਸ ਅਦਾ ਕਰਨੀ ਪਵੇਗੀ। ਸਟੂਡੈਂਟਸ ਹੁਣ 12 ਮਹੀਨਿਆਂ ਦੀ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਆਪਣਾ course ਨਹੀਂ ਬਦਲ ਸਕਣਗੇ। ਸ਼ੁਕਰਵਾਰ ਨੂੰ ਮੀਡੀਆ ਨੂੰ ਕੀਤੇ ਸੰਬੋਧਨ ’ਚ Assistant Minister Julian Hill ਨੇ ਸਪੱਸ਼ਟ ਕੀਤਾ ਹੈ ਕਿ ਇਹ ਕਦਮ ਉਨ੍ਹਾਂ temporary migrants ਨੂੰ ਰੋਕਣ ਲਈ ਹਨ, ਜੋ ਲਗਾਤਾਰ ਇੱਕ visa ਤੋਂ ਦੂਜੇ visa ‘ਤੇ shift ਹੋ ਕੇ migration system ਦਾ ਗਲਤ ਫਾਇਦਾ ਚੁੱਕਦੇ ਹਨ। Working Holidaymaker ਅਤੇ Temporary Employer Visa ਧਾਰਕਾਂ ’ਤੇ ਦੇਸ਼ ਅੰਦਰੋਂ Student Visa ਅਪਲਾਈ ਕਰਨ ‘ਤੇ ਵੀ ਮੁਕੰਮਲ ਰੋਕ ਲਗਾਈ ਗਈ।

ਸਰਕਾਰ ਦਾ ਦੂਜਾ ਵੱਡਾ ਨਿਸ਼ਾਨਾ ਉਹ migration lawyers ਅਤੇ agents ਹਨ, ਜੋ ਪੈਸੇ ਕਮਾਉਣ ਲਈ ਬਿਨਾਂ ਕਿਸੇ ਠੋਸ ਆਧਾਰ ਦੇ ਝੂਠੇ visa applications ਅਤੇ protection claims ਦਾਇਰ ਕਰਦੇ ਹਨ। Julian Hill ਨੇ ਦੱਸਿਆ ਕਿ ਕੁਝ agents online ਇਸ਼ਤਿਹਾਰ ਦੇ ਕੇ ਲੋਕਾਂ ਨੂੰ ਝੂਠੇ ਦਾਅਵੇ ਕਰਨ ਦੀ coaching ਦਿੰਦੇ ਹਨ, ਜਿਵੇਂ ਕਿ ਆਪਣੇ ਆਪ ਨੂੰ bisexual ਦੱਸਣਾ ਜਾਂ ਇਹ ਦਾਅਵਾ ਕਰਨਾ ਕਿ ਉਨ੍ਹਾਂ ਨੂੰ ਆਪਣੇ ਦੇਸ਼ ’ਚ ਖਤਰਾ ਹੈ। Home Affairs ਵਿਭਾਗ ਹੁਣ ਅਜਿਹੇ fake agents ਅਤੇ rogue operators ਖਿਲਾਫ ਸਖ਼ਤ ਕਾਰਵਾਈ ਕਰ ਰਿਹਾ ਹੈ।

Immigration Minister Tony Burke ਵੱਲੋਂ ਲਾਗੂ ਕੀਤੇ ਗਏ ਇਨ੍ਹਾਂ ਸਾਰੇ ਬਦਲਾਵਾਂ ਦਾ ਮੁੱਖ ਉਦੇਸ਼ ਆਸਟ੍ਰੇਲੀਆ ਦੀ net overseas migration ਨੂੰ ਘਟਾ ਕੇ ਆਉਣ ਵਾਲੇ ਸਾਲਾਂ ’ਚ 225,000 ਤੱਕ ਲਿਆਉਣਾ ਹੈ।

ਪ੍ਰਾਈਵੇਟ ਕਾਲਜਾਂ ਨੂੰ ਸਖ਼ਤ ਚੇਤਾਵਨੀ

ਪ੍ਰਾਈਵੇਟ ਕਾਲਜਾਂ ਵੱਲੋਂ ਰੱਦ ਕੀਤੇ ਜਾ ਰਹੇ ਇੱਕ ਡਿਪਲੋਮਾ ਕੋਰਸ ’ਚ ਅਚਾਨਕ 3,000 ਦੇ ਕਰੀਬ ਨਵੇਂ ਦਾਖਲੇ (enrolments) ਕੀਤੇ ਗਏ ਹਨ। ਇਸ ਕਾਰਵਾਈ ਤੋਂ ਬਾਅਦ Labor ਸਰਕਾਰ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਿੱਖਿਆ ਅਦਾਰਿਆਂ ਨੂੰ ਮੁਅੱਤਲ ਕਰਨ ਦੀ ਸਖ਼ਤ ਚੇਤਾਵਨੀ ਦਿੱਤੀ ਹੈ। 5 ਅਕਤੂਬਰ ਨੂੰ ਬੰਦ ਹੋਣ ਜਾ ਰਹੇ ‘graduate diploma of management (learning)’ ’ਚ ਸਟੂਡੈਂਟਸ ਨੂੰ ਜਲਦੀ ਦਾਖਲਾ ਦੇਣ ਲਈ ਪ੍ਰਾਈਵੇਟ ਕਾਲਜਾਂ ਵੱਲੋਂ ਭਾਰੀ discount ਦਿੱਤੀ ਜਾ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਕੁਝ non-genuine ਸਟੂਡੈਂਟਸ ਵੱਲੋਂ ਦੇਸ਼ ’ਚ ਰਹਿਣ ਲਈ ਇਸ ਕੋਰਸ ਦੀ ਦੁਰਵਰਤੋਂ ਕੀਤੀ ਜਾ ਰਹੀ ਸੀ।

ਅੰਕੜਿਆਂ ਮੁਤਾਬਕ, 4 ਸਤੰਬਰ ਨੂੰ ਪਾਬੰਦੀ ਦੇ ਐਲਾਨ ਤੋਂ ਬਾਅਦ, 1,300 ਤੋਂ ਵੱਧ ਨਵੇਂ ਦਾਖਲੇ ਹੋਏ ਹਨ ਅਤੇ 1,500 ਤੋਂ ਵੱਧ ਵਿਦਿਆਰਥੀਆਂ ਨੇ ਆਪਣੇ ਭਵਿੱਖ ਦੇ ਦਾਖਲੇ ਸਮੇਂ ਤੋਂ ਪਹਿਲਾਂ ਕਰਵਾ ਲਏ ਹਨ। ਕਈ ਇਮੀਗ੍ਰੇਸ਼ਨ ਏਜੰਟ WhatsApp ਅਤੇ ਟੈਕਸਟ ਮੈਸੇਜ ਰਾਹੀਂ ਪ੍ਰੋਮੋਸ਼ਨ ਕਰ ਰਹੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਕੋਰਸ ਨਾਲ ਜੋੜਿਆ ਜਾ ਸਕੇ। ਇਸ ਸਥਿਤੀ ਨੂੰ ਦੇਖਦੇ ਹੋਏ Department of Home Affairs ਨੇ ਕਈ ਕਾਲਜਾਂ ਨੂੰ ਚਿੰਤਾ ਪੱਤਰ ਜਾਰੀ ਕਰਕੇ ਉਹਨਾਂ ਦੀ ਕਾਰਵਾਈ ਬਾਰੇ ਸਪੱਸ਼ਟੀਕਰਨ ਮੰਗਿਆ ਹੈ। ਅੰਤਰਰਾਸ਼ਟਰੀ ਸਿੱਖਿਆ ਦੇ ਸਹਾਇਕ ਮੰਤਰੀ, Julian Hill ਨੇ ਸਪੱਸ਼ਟ ਸ਼ਬਦਾਂ ’ਚ ਕਿਹਾ, ‘‘ਪ੍ਰੋਵਾਈਡਰਜ਼, ਏਜੰਟਾਂ ਅਤੇ ਸਟੂਡੈਂਟਸ ਲਈ ਸੰਦੇਸ਼ ਬਿਲਕੁਲ ਸਾਫ਼ ਹੈ: ਇਸ ਸਿਸਟਮ ਨਾਲ ਖੇਡਣ ਦੀ ਕੋਸ਼ਿਸ਼ ਨਾ ਕਰੋ।’’

Share This Article
Leave a Comment

Leave a Reply

Your email address will not be published. Required fields are marked *