ਆਸਟ੍ਰੇਲੀਅਨ ਡਾਲਰ ਚਾਰ ਮਹੀਨਿਆਂ ਦੇ ਉੱਚ ਪੱਧਰ ’ਤੇ, ਤੇਲ ਦੀਆਂ ਕੀਮਤਾਂ ਅਤੇ ਰਿਜ਼ਰਵ ਬੈਂਕ ਦੀਆਂ ਨੀਤੀਆਂ ਨੇ ਸ਼ੇਅਰ ਮਾਰਕੀਟ ’ਚ ਮਚਾਈ ਹਲਚਲ

Sea7 Australia Team
3 Min Read

ਮੈੱਲਬਰਨ : ਵਿਸ਼ਵ ਪੱਧਰ ’ਤੇ ਤੇਲ ਦੀਆਂ ਕੀਮਤਾਂ 100 ਅਮਰੀਕੀ ਪ੍ਰਤੀ ਬੈਰਲ ਤੱਕ ਪਹੁੰਚਣ ਅਤੇ ਰਿਜ਼ਰਵ ਬੈਂਕ ਵੱਲੋਂ ਵਿਆਜ ਰੇਟ ਵਧਾਉਣ ਦੇ ਸੰਕੇਤਾਂ ਕਾਰਨ ਆਸਟ੍ਰੇਲੀਅਨ ਸ਼ੇਅਰ ਬਾਜ਼ਾਰ ’ਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਇਸ ਦੌਰਾਨ ਆਸਟ੍ਰੇਲੀਅਨ ਡਾਲਰ ਪਿਛਲੇ ਚਾਰ ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚ ਗਿਆ ਹੈ। ਅਮਰੀਕੀ ਡਾਲਰ ਮੁਕਾਬਲੇ ਇਹ 72.33 US ਸੈਂਟ ਪ੍ਰਤੀ ਆਸਟ੍ਰੇਲੀਅਨ ਡਾਲਰ ’ਤੇ ਪਹੁੰਚ ਗਿਆ, ਜਦਕਿ ਨਿਊਜ਼ੀਲੈਂਡ ਡਾਲਰ ਦੇ ਮੁਕਾਬਲੇ ਇਹ ਪਿਛਲੇ 13 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ ਹੈ। ਯੂਰੋ ਦੇ ਮੁਕਾਬਲੇ ਵੀ ਇਹ 22 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ’ਤੇ ਹੈ।

ਬੁੱਧਵਾਰ ਨੂੰ ASX 200 ਇੰਡੈਕਸ 9.4 ਅੰਕ (0.11%) ਡਿੱਗ ਕੇ 8911.40 ’ਤੇ ਬੰਦ ਹੋਇਆ, ਜੋ ਕਿ ਛੇ ਹਫ਼ਤਿਆਂ ਦਾ ਸਭ ਤੋਂ ਹੇਠਲਾ ਪੱਧਰ ਹੈ। ਬੈਂਕਿੰਗ ਸੈਕਟਰ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ, ਜਿਸ ’ਚ Commonwealth, National Australian Bank, Westpac, ਅਤੇ ANZ ਵਰਗੇ ਵੱਡੇ ਬੈਂਕਾਂ ਦੇ ਸ਼ੇਅਰ ਟੁੱਟੇ। ਇਹ ਗਿਰਾਵਟ Reserve Bank ਦੇ ਡਿਪਟੀ ਗਵਰਨਰ Andrew Hauser ਦੇ ਉਸ ਬਿਆਨ ਤੋਂ ਬਾਅਦ ਆਈ ਹੈ, ਜਿਸ ’ਚ ਉਨ੍ਹਾਂ ਕਿਹਾ ਕਿ ਮਹਿੰਗਾਈ ਦਰ ਅਜੇ ਵੀ 2-3% ਦੇ ਟੀਚੇ ਤੋਂ ਉੱਪਰ ਹੈ ਅਤੇ ਆਰਥਿਕਤਾ ਨੂੰ ਸੰਭਾਲਣ ਲਈ ਲੋੜ ਪੈਣ ’ਤੇ ਵਿਆਜ ਰੇਟ ਹੋਰ ਵਧਾਏ ਜਾ ਸਕਦੇ ਹਨ।

ਦੂਜੇ ਪਾਸੇ, ਅਮਰੀਕਾ ਵੱਲੋਂ Kharg Island ਨੇੜੇ ਈਰਾਨੀ ਟੈਂਕਰਾਂ ’ਤੇ ਹਮਲੇ ਤੋਂ ਬਾਅਦ Brent Crude ਦੀਆਂ ਕੀਮਤਾਂ 100 ਅਮਰੀਕੀ ਡਾਲਰ ਨੂੰ ਪਾਰ ਕਰ ਗਈਆਂ। ਇਸ ਭੂ-ਰਾਜਨੀਤਿਕ ਤਣਾਅ ਕਾਰਨ Energy Sector ’ਚ ਤੇਜ਼ੀ ਆਈ, ਜਿਸ ਨਾਲ Woodside Energy, Santos, ਅਤੇ Ampol ਦੇ ਸ਼ੇਅਰਾਂ ’ਚ ਚੰਗਾ ਵਾਧਾ ਦਰਜ ਕੀਤਾ ਗਿਆ।

ਮਾਈਨਿੰਗ ਸੈਕਟਰ ਨੂੰ ਵੀ ਤਾਂਬੇ ਦੀਆਂ ਕੀਮਤਾਂ ’ਚ ਹੋਏ ਇਤਿਹਾਸਕ ਉਛਾਲ ਦਾ ਫਾਇਦਾ ਮਿਲਿਆ। London Metals Exchange ’ਤੇ ਤਾਂਬੇ ਦੀਆਂ ਕੀਮਤਾਂ ਨਵੇਂ ਰਿਕਾਰਡ ਪੱਧਰ ’ਤੇ ਪਹੁੰਚੀਆਂ। ਇਸ ਦੇ ਨਤੀਜੇ ਵਜੋਂ, BHP ਅਤੇ Rio Tinto ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਕ੍ਰਮਵਾਰ 3.25% ਅਤੇ 1.89% ਦਾ ਵਾਧਾ ਹੋਇਆ। ਇਸ ਤੋਂ ਇਲਾਵਾ Sandfire Resources ਅਤੇ Capstone Copper ਦੇ ਸ਼ੇਅਰਾਂ ਨੇ ਵੀ ਮੁਨਾਫਾ ਕਮਾਇਆ।

Betashares ਦੇ ਨਿਵੇਸ਼ ਮਾਹਰ Cameron Gleeson ਨੇ ਚੇਤਾਵਨੀ ਦਿੱਤੀ ਹੈ ਕਿ ਮੱਧ ਪੂਰਬ ’ਚ ਤਣਾਅ ਕਾਰਨ ਊਰਜਾ ਕੀਮਤਾਂ ਹੋਰ ਵੱਧ ਸਕਦੀਆਂ ਹਨ, ਜਿਸ ਨਾਲ ਮਹਿੰਗਾਈ ਵਧਣ ਦਾ ਸਿੱਧਾ ਖਤਰਾ ਹੈ। ਇਨ੍ਹਾਂ ਸਾਰੀਆਂ ਮਾਰਕੀਟ ਗਤੀਵਿਧੀਆਂ ਦੇ ਵਿਚਕਾਰ, ਡਿਫੈਂਸ ਸ਼ਿਪ ਬਿਲਡਰ Austal ਦੇ ਸ਼ੇਅਰਾਂ ਵਿੱਚ Wildcat Infrastructure ਦੀ ਖਰੀਦਦਾਰੀ ਪੇਸ਼ਕਸ਼ ਕਾਰਨ 7.13% ਦਾ ਵੱਡਾ ਉਛਾਲ ਆਇਆ ਹੈ, ਜਦਕਿ Metcash ਦੇ ਸ਼ੇਅਰਾਂ ’ਚ ਮਾਮੂਲੀ ਗਿਰਾਵਟ ਦੇਖੀ ਗਈ।

Share This Article
Leave a Comment

Leave a Reply

Your email address will not be published. Required fields are marked *