ਮੈਲਬਰਨ : ਆਸਟ੍ਰੇਲੀਆ ਵਿੱਚ ਵੱਧ ਰਹੇ ਮਾਈਗਰੇਸ਼ਨ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਇੱਕ ਸਖ਼ਤ ਕਦਮ ਚੁੱਕਿਆ ਹੈ। ਸਰਕਾਰ ਨੇ ਬਿਨਾਂ ਕਿਸੇ ਅਗਾਊਂ ਨੋਟਿਸ ਦੇ 24 ਦੇਸ਼ਾਂ ਤੋਂ ਆਉਣ ਵਾਲੀਆਂ Working Holidaymaker Visa ਅਰਜ਼ੀਆਂ ’ਤੇ ਆਰਜ਼ੀ ਤੌਰ ’ਤੇ ਰੋਕ ਲਗਾ ਦਿੱਤੀ ਹੈ। ਇਸ ਫ਼ੈਸਲੇ ਦਾ ਮੁੱਖ ਮਕਸਦ ਦੇਸ਼ ਦੇ ਮਾਈਗ੍ਰੇਸ਼ਨ ਸਿਸਟਮ ਨੂੰ ਮੁੜ ਕੰਟਰੋਲ ਹੇਠ ਲਿਆਉਣਾ ਹੈ।
ਵੀਜ਼ਾ ਅਰਜ਼ੀਆਂ ’ਤੇ ਰੋਕ ਦੇ ਨਾਲ-ਨਾਲ, ਸਰਕਾਰ ਨੇ ਪਿਛਲੇ ਮਹੀਨੇ ਫੀਸਾਂ ’ਚ ਵੀ ਭਾਰੀ ਵਾਧਾ ਕੀਤਾ ਸੀ। ਪਹਿਲੇ ਸਾਲ ਦੇ ਵੀਜ਼ੇ ਦੀ ਫੀਸ 670 ਡਾਲਰ ਤੋਂ ਵਧਾ ਕੇ 840 ਡਾਲਰ ਕਰ ਦਿੱਤੀ ਗਈ ਹੈ, ਜਦਕਿ ਦੂਜੇ ਅਤੇ ਤੀਜੇ ਸਾਲ ਲਈ ਇਹ ਫੀਸ 1000 ਡਾਲਰ ਹੋ ਗਈ ਹੈ। ਤਾਜ਼ਾ ਸਰਕਾਰੀ ਅੰਕੜਿਆਂ ਅਨੁਸਾਰ, ਜੂਨ ਦੇ ਅੰਤ ਤੱਕ ਆਸਟ੍ਰੇਲੀਆ ’ਚ ਰਿਕਾਰਡ 225,648 Working Holidaymakers ਮੌਜੂਦ ਸਨ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ।
Home Affairs Minister Tony Burke 225,000 ਦੇ Net Migration ਟੀਚੇ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹਨ। ਦੂਜੇ ਪਾਸੇ, Nationals leader Matt Canavan ਨੇ ਇਸ ਕਦਮ ਦਾ ਵਿਰੋਧ ਕਰਦਿਆਂ ਕਿਹਾ ਕਿ Backpackers ਦੇਸ਼ ਦੇ ਮੌਜੂਦਾ ਸੰਕਟ ਦਾ ਕਾਰਨ ਨਹੀਂ ਹਨ। ਇਸਦੇ ਨਾਲ ਹੀ ਟਰੈਵਲ ਅਤੇ Tourism ਸੈਕਟਰ ਨੇ ਵੀ ਚਿੰਤਾ ਪ੍ਰਗਟਾਈ ਹੈ ਕਿ ਇਸ ਫ਼ੈਸਲੇ ਨਾਲ ਖੇਤੀਬਾੜੀ, ਰੈਸਟੋਰੈਂਟਾਂ ਅਤੇ ਹੋਟਲ ਉਦਯੋਗ ਵਿੱਚ Seasonal Workers ਦੀ ਵੱਡੀ ਘਾਟ ਆ ਸਕਦੀ ਹੈ।
ਜ਼ਿਕਰਯੋਗ ਹੈ ਕਿ China, India ਅਤੇ Vietnam ਵਰਗੇ ਦੇਸ਼ਾਂ ਲਈ ਪਹਿਲਾਂ ਹੀ ਇੱਕ Lottery System ਲਾਗੂ ਹੈ, ਅਤੇ ਸਰਕਾਰ ਆਉਣ ਵਾਲੇ ਸਮੇਂ ਵਿੱਚ ਵੀਜ਼ਿਆਂ ਦੀ ਭਾਰੀ ਮੰਗ ਨੂੰ ਕੰਟਰੋਲ ਕਰਨ ਲਈ ਹੋਰ ਦੇਸ਼ਾਂ ਵਿੱਚ ਵੀ ਇਸ ਸਿਸਟਮ ਦਾ ਵਿਸਥਾਰ ਕਰ ਸਕਦੀ ਹੈ।
ਜਿਨ੍ਹਾਂ ਦੇਸ਼ਾਂ ’ਤੇ ਆਰਜ਼ੀ ਰੋਕ ਲਗਾਈ ਗਈ ਹੈ ਉਨ੍ਹਾਂ ’ਚ ਹੇਠ ਲਿਖੇ ਦੇਸ਼ ਸ਼ਾਮਲ ਹਨ:
- Argentina
- Austria
- Brazil
- Chile
- Czech Republic
- Ecuador
- Greece
- Hungary
- Indonesia
- Israel
- Luxembourg
- Malaysia
- Mongolia
- Papua New Guinea
- Peru
- Poland
- Portugal
- Singapore
- Slovak Republic
- Slovenia
- Spain
- Switzerland
- Thailand
- Uruguay
