ਆਸਟ੍ਰੇਲੀਆ ’ਚ ਟਰੱਕ ਡਰਾਈਵਰਾਂ ਲਈ ਨਵੇਂ ਅਤੇ ਸਖ਼ਤ ਨਿਯਮ ਲਾਗੂ, ਦੁੱਗਣੇ ਹੋਏ ਕਈ ਜੁਰਮਾਨੇ

Sea7 Australia Team
1 Min Read

ਮੈਲਬਰਨ : ਆਸਟ੍ਰੇਲੀਆ ’ਚ Heavy Vehicle National Law (HVNL) ਦੇ ਨਵੇਂ ਸਮੀਖਿਆ ਨਿਯਮਾਂ ਤਹਿਤ Heavy Vehicle ਡਰਾਈਵਰਾਂ ਲਈ ਸਜ਼ਾਵਾਂ ਅਤੇ ਜੁਰਮਾਨੇ ਕਾਫ਼ੀ ਵਧਾ ਦਿੱਤੇ ਗਏ ਹਨ। 1 ਅਗਸਤ ਤੋਂ ਲਾਗੂ ਹੋਏ ਨਿਯਮਾਂ ਅਧੀਨ ਲਗਭਗ 50 ਅਪਰਾਧਾਂ ਲਈ ਜੁਰਮਾਨੇ ਦੁੱਗਣੇ ਕਰ ਦਿੱਤੇ ਗਏ ਹਨ।

ਸਭ ਤੋਂ ਸਖ਼ਤ ਕਾਰਵਾਈ Fatigue ਨਾਲ ਸਬੰਧਤ ਨਿਯਮਾਂ ਦੀ ਉਲੰਘਣਾ ਅਤੇ ਰਿਕਾਰਡਾਂ ਵਿੱਚ ਹੇਰ-ਫੇਰ ਕਰਨ ’ਤੇ ਕੀਤੀ ਜਾਵੇਗੀ। ਝੂਠੇ Work Records ਦਰਜ ਕਰਨ, Electronic Work Diary ਨਾਲ ਛੇੜਛਾੜ ਕਰਨ, ਜਾਂ ਗਲਤ Container Weight Declaration ਪੇਸ਼ ਕਰਨ ’ਤੇ ਜੁਰਮਾਨਾ 13,310 ਡਾਲਰ ਤੋਂ ਵਧਾ ਕੇ 26,610 ਡਾਲਰ ਕਰ ਦਿੱਤਾ ਗਿਆ ਹੈ।

ਹਾਲਾਂਕਿ, ਟਰਾਂਸਪੋਰਟ ਖੇਤਰ ਦੇ ਮਾਹਰਾਂ ਨੇ ਇਸ ਬਦਲਾਅ ’ਤੇ ਸਵਾਲ ਚੁੱਕੇ ਹਨ। ਟਰੱਕ ਡਰਾਈਵਰ Aaron Farquhar ਅਤੇ NatRoad ਦੇ CEO Warren Clark ਦਾ ਮੰਨਣਾ ਹੈ ਕਿ ਸਿਰਫ਼ ਜੁਰਮਾਨੇ ਵਧਾਉਣ ਨਾਲ ਸੜਕ ਸੁਰੱਖਿਆ ਵਿੱਚ ਸੁਧਾਰ ਨਹੀਂ ਹੋਵੇਗਾ।

ਉਨ੍ਹਾਂ ਅਨੁਸਾਰ ਜ਼ਿਆਦਾਤਰ ਗਲਤੀਆਂ ਲੰਬੇ ਡਰਾਈਵਿੰਗ ਘੰਟਿਆਂ ਅਤੇ Human Error ਕਾਰਨ ਹੁੰਦੀਆਂ ਹਨ। ਡਰਾਈਵਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਰੀ ਜੁਰਮਾਨੇ ਲਗਾਉਣ ਦੀ ਬਜਾਏ Rest Areas ਦੀ ਗਿਣਤੀ ਵਧਾਉਣ, ਬਿਹਤਰ Road Infrastructure, ਅਤੇ Fatigue Management ਵਰਗੇ ਬੁਨਿਆਦੀ ਮੁੱਦਿਆਂ ’ਤੇ ਧਿਆਨ ਦਿੱਤਾ ਜਾਵੇ।

Share This Article
Leave a Comment

Leave a Reply

Your email address will not be published. Required fields are marked *