ਬ੍ਰਿਸਬੇਨ: ਕੁਈਨਜ਼ਲੈਂਡ ਦੇ Treasurer David Janetzki ਵੱਲੋਂ ਸਟੇਟ ਦਾ ਦੂਜਾ ਬਜਟ ਪੇਸ਼ ਕਰ ਦਿੱਤਾ ਗਿਆ ਹੈ। ਸਰਕਾਰ ਮੁਤਾਬਕ ਇਹ ਬਜਟ ਸੂਬੇ ਦੇ ਇਤਿਹਾਸ ਵਿੱਚ ‘ਸਭ ਤੋਂ ਵੱਡਾ ਲਗਾਤਾਰ ਰਹਿਣ ਵਾਲਾ cost-of-living ਰਾਹਤ ਪੈਕੇਜ’ ਸਾਬਤ ਹੋਵੇਗਾ। Premier David Crisafulli ਨੇ ਬਜਟ ਬਾਰੇ ਬੋਲਦਿਆਂ ਕਿਹਾ ਕਿ ਇਹ ਕੋਈ ਆਰਜ਼ੀ ਰਾਹਤ ਨਹੀਂ ਹੈ, ਬਲਕਿ ਲੰਬੇ ਸਮੇਂ ਲਈ ਸੋਚ ਸਮਝ ਕੇ ਲਏ ਗਏ ਫੈਸਲੇ ਹਨ।
ਬਜਟ ਦੀਆਂ ਮੁੱਖ ਗੱਲਾਂ ਅਤੇ ਜਨਤਾ ਨੂੰ ਰਾਹਤ
ਬਜਟ ਵਿੱਚ ਆਮ ਪਰਿਵਾਰਾਂ ’ਤੇ ਪੈ ਰਹੇ ਆਰਥਿਕ ਬੋਝ ਨੂੰ ਘਟਾਉਣ ਲਈ ਕਈ ਅਹਿਮ ਐਲਾਨ ਕੀਤੇ ਗਏ ਹਨ:
- Back to School Boost: ਪ੍ਰਾਇਮਰੀ ਸਕੂਲ ਦੇ ਬੱਚਿਆਂ ਦੇ ਮਾਪਿਆਂ ਲਈ ਦਿੱਤੇ ਜਾਣ ਵਾਲੇ ਵਾਊਚਰਾਂ ਨੂੰ 50 ਹੋਰ ਡਾਲਰ ਵਧਾ ਕੇ 150 ਡਾਲਰ ਕਰ ਦਿੱਤਾ ਗਿਆ ਹੈ। ਇਹ ਰਕਮ ਸਕੂਲ ਖਾਤੇ ਵਿੱਚ ਕ੍ਰੈਡਿਟ ਵਜੋਂ ਜਮ੍ਹਾਂ ਹੋਵੇਗੀ, ਜਿਸ ਦੀ ਵਰਤੋਂ ਯੂਨੀਫਾਰਮ ਅਤੇ ਸਕੂਲ ਟੂਰਾਂ ਲਈ ਕੀਤੀ ਜਾ ਸਕੇਗੀ।
- ਸਸਤਾ ਪਬਲਿਕ ਟਰਾਂਸਪੋਰਟ: ਸਰਕਾਰ ਵੱਲੋਂ 50-ਸੈਂਟ ਪਬਲਿਕ ਟਰਾਂਸਪੋਰਟ ਕਿਰਾਏ ਨੂੰ ਹਮੇਸ਼ਾ ਲਈ ਕਾਨੂੰਨੀ ਰੂਪ ਵਿੱਚ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਹੈ।
- ਪਾਣੀ ਅਤੇ ਬਿਜਲੀ ਵਿੱਚ ਰਾਹਤ: South East Queensland ਦੇ ਪਰਿਵਾਰਾਂ ਲਈ ਬਲਕ ਪਾਣੀ ਦੀਆਂ ਕੀਮਤਾਂ ਨੂੰ ਦੋ ਸਾਲਾਂ ਲਈ ਫਰੀਜ਼ ਕਰ ਦਿੱਤਾ ਗਿਆ ਹੈ, ਜਿਸ ਨਾਲ ਔਸਤਨ 130 ਡਾਲਰ ਦੀ ਬਚਤ ਹੋਵੇਗੀ। ਇਸ ਤੋਂ ਇਲਾਵਾ, ਲੋੜਵੰਦ ਪਰਿਵਾਰਾਂ ਲਈ ਬਿਜਲੀ ਰਿਬੇਟ ਨੂੰ 3.4 ਫੀਸਦੀ ਵਧਾ ਕੇ ਕਰੀਬ 400 ਡਾਲਰ ਕਰ ਦਿੱਤਾ ਗਿਆ ਹੈ।
ਆਰਥਿਕ ਸਥਿਤੀ ਅਤੇ ਕਰਜ਼ਾ
ਹਾਲਾਂਕਿ ਸਟੇਟ ਦਾ ਓਪਰੇਟਿੰਗ ਘਾਟਾ (deficit) ਅਗਲੇ ਵਿੱਤੀ ਸਾਲ ਵਿੱਚ 6.2 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ, ਪਰ 2029-30 ਤੱਕ 619 million ਡਾਲਰ ਦੇ ਸਰਪਲੱਸ (ਮੁਨਾਫੇ) ਵਿੱਚ ਪਰਤਣ ਦੀ ਉਮੀਦ ਪ੍ਰਗਟਾਈ ਗਈ ਹੈ। ਦੂਜੇ ਪਾਸੇ, ਸਟੇਟ ਸਿਰ ਕੁੱਲ ਕਰਜ਼ਾ 2029-30 ਤੱਕ 216.5 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ, ਜਿਸ ਦਾ ਸਾਲਾਨਾ ਵਿਆਜ ਹੀ ਲਗਭਗ 11 ਬਿਲੀਅਨ ਡਾਲਰ ਹੋ ਜਾਵੇਗਾ। Treasurer David Janetzki ਨੇ ਪਿਛਲੀ Labor ਸਰਕਾਰ ਸਿਰ ਦੋਸ਼ ਮੜ੍ਹਦਿਆਂ ਕਿਹਾ ਕਿ ਕ੍ਰੈਡਿਟ ਰੇਟਿੰਗ ਵਿੱਚ ਗਿਰਾਵਟ ਆਉਣਾ ਹੁਣ ਲਾਜ਼ਮੀ ਹੈ।
ਬਜਟ ਦੇ Winners
- Health & Infrastructure : Hospital Rescue Plan ਦੇ ਤਹਿਤ 4 billion ਖਰਚ ਕੀਤੇ ਜਾਣਗੇ ਤਾਂ ਜੋ 2,600 ਤੋਂ ਵੱਧ ਨਵੇਂ ਬੈੱਡ ਅਤੇ ਨਵੇਂ ਹਸਪਤਾਲ ਤਿਆਰ ਕੀਤੇ ਜਾ ਸਕਣ। Bruce Highway ਦੀ ਸੁਰੱਖਿਆ ਲਈ 898.4 ਮਿਲੀਅਨ ਡਾਲਰ ਰੱਖੇ ਗਏ ਹਨ।
- Olympics : 2032 Olympic and Paralympic Games ਦੇ ਵੈਨਿਊਜ਼, ਜਿਨ੍ਹਾਂ ਵਿੱਚ Brisbane ਦਾ Victoria Park ਸਟੇਡੀਅਮ ਸ਼ਾਮਲ ਹੈ, ਲਈ ਅਗਲੇ ਸਾਲ 417 ਮਿਲੀਅਨ ਡਾਲਰ ਦਾ ਖਰਚਾ ਤੈਅ ਕੀਤਾ ਗਿਆ ਹੈ।
- Public Service : ਅਗਲੇ ਸਾਲ 4,500 ਫਰੰਟਲਾਈਨ ਨੌਕਰੀਆਂ (ਜਿਵੇਂ ਟੀਚਰ ਅਤੇ ਡਾਕਟਰ) ਕੱਢੀਆਂ ਜਾਣਗੀਆਂ। ਹਾਲਾਂਕਿ, ਗੈਰ-ਫਰੰਟਲਾਈਨ ਸੀਨੀਅਰ ਐਗਜ਼ੀਕਿਊਟਿਵ ਅਹੁਦਿਆਂ ਦੀ ਗਿਣਤੀ 842 ਤੋਂ ਘਟਾ ਕੇ 793 ਕਰ ਦਿੱਤੀ ਗਈ ਹੈ, ਜਿਸ ਨਾਲ 54 ਮਿਲੀਅਨ ਡਾਲਰ ਦੀ ਬਚਤ ਹੋਵੇਗੀ।
ਬਜਟ ਦੇ Losers
- Mining Companies : ਮਾਈਨਿੰਗ ਇੰਡਸਟਰੀ ਦੀਆਂ ਮੰਗਾਂ ਦੇ ਬਾਵਜੂਦ, ਸਰਕਾਰ ਕੋਲ ਰਾਇਲਟੀ ਸਕੀਮ (coal royalty scheme) ਨੂੰ ਬਦਲਣ ਦੇ ਪੱਖ ਵਿੱਚ ਨਹੀਂ ਹੈ। ਅਗਲੇ ਸਾਲ ਕੋਲਾ ਰਾਇਲਟੀ ਤੋਂ 6.9 ਬਿਲੀਅਨ ਡਾਲਰ ਦੀ ਕਮਾਈ ਹੋਣ ਦੀ ਉਮੀਦ ਹੈ।
