ਆਸਟ੍ਰੇਲੀਆ ਵਿੱਚ ਵੱਧ ਉਮਰ ਦੇ ਅਤੇ ਧੱਨਾਢ ਹੁੰਦੇ ਜਾ ਰਹੇ ਨੇ ਹਾਊਸਿੰਗ ਨਿਵੇਸ਼ਕ, RBA ਨੇ ਜਾਰੀ ਕੀਤੀ ਨਵੀਂ ਰਿਪੋਰਟ

Sea7 Australia Team
2 Min Read

ਮੈਲਬਰਨ : ਆਸਟ੍ਰੇਲੀਆ ਦੇ ਰਿਜ਼ਰਵ ਬੈਂਕ (RBA) ਦੀ ਤਾਜ਼ਾ ਰਿਸਰਚ ਮੁਤਾਬਕ ਪਿਛਲੇ 20 ਸਾਲਾਂ ਵਿੱਚ ਹਾਊਸਿੰਗ ’ਚ ਨਿਵੇਸ਼ ਕਰਨ ਵਾਲੇ ਵਧੇਰੇ ਉਮਰਦਰਾਜ਼ ਅਤੇ ਧਨਾਢ ਹੋ ਗਏ ਹਨ। ਰਿਪੋਰਟ ਦੱਸਦੀ ਹੈ ਕਿ 1999/2000 ਤੋਂ 2022/23 ਤੱਕ 60 ਸਾਲ ਤੋਂ ਵੱਧ ਉਮਰ ਵਾਲੇ ਨਿਵੇਸ਼ਕਾਂ ਦੀ ਹਿੱਸੇਦਾਰੀ 12% ਤੋਂ ਵਧ ਕੇ 28% ਹੋ ਗਈ ਹੈ। ਇਸ ਦੇ ਉਲਟ, 30 ਸਾਲ ਤੋਂ ਘੱਟ ਉਮਰ ਵਾਲੇ ਨਿਵੇਸ਼ਕਾਂ ਦੀ ਹਿੱਸੇਦਾਰੀ 9% ਤੋਂ ਘਟ ਕੇ ਸਿਰਫ਼ 3% ਰਹਿ ਗਈ ਹੈ। ਹਾਊਸਿੰਗ ’ਚ ਨਿਵੇਸ਼ਕਾਂ ਦੀ ਔਸਤ ਉਮਰ ਹੁਣ 45 ਤੋਂ ਵਧ ਕੇ 51 ਸਾਲ ਹੋ ਗਈ ਹੈ।

ਉੱਚ ਆਮਦਨ ਵਾਲੇ ਘਰਾਂ ਵਿੱਚ ਨਿਵੇਸ਼ ਵਧਿਆ ਹੈ, ਜਦਕਿ ਦਰਮਿਆਨੀ ਅਤੇ ਘੱਟ ਆਮਦਨ ਵਾਲਿਆਂ ਲਈ ਘਰ ਖਰੀਦਣਾ ਔਖਾ ਹੋ ਗਿਆ ਹੈ। ਇੱਕ ਤੋਂ ਵੱਧ ਜਾਇਦਾਦਾਂ ਰੱਖਣ ਵਾਲੇ ਨਿਵੇਸ਼ਕਾਂ ਦੀ ਗਿਣਤੀ ਵੀ ਵਧੀ ਹੈ। ਹੁਣ ਅੱਧੇ ਤੋਂ ਵੱਧ ਨਿਵੇਸ਼ਕਾਂ ਕੋਲ ਕਈ ਜਾਇਦਾਦਾਂ ਹਨ।

ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਮੌਕੇ ਵਧਾਉਣ ਲਈ ਆਸਟ੍ਰੇਲੀਆ ਦੀ Anthony Albanese ਦੀ ਅਗਵਾਈ ਵਾਲੀ ਸਰਕਾਰ ਨੇ ਸੰਸਦ ਵਿੱਚ ਨਵਾਂ ਬਿੱਲ ਪੇਸ਼ ਕੀਤਾ ਹੈ ਜਿਸ ਵਿੱਚ ਘਰਾਂ ਨਾਲ ਜੁੜੇ ਟੈਕਸਾਂ ਵਿੱਚ ਤਬਦੀਲੀਆਂ ਸ਼ਾਮਲ ਹਨ। ਇਸ ਵਿੱਚ negative gearing ਅਤੇ capital gains tax discount ’ਤੇ ਨਵੇਂ ਨਿਯਮ ਲਾਗੂ ਕਰਨ ਦੀ ਗੱਲ ਕੀਤੀ ਗਈ ਹੈ। ਖਜ਼ਾਨਾ ਮੰਤਰੀ Jim Chalmers ਨੇ ਕਿਹਾ ਕਿ ਇਹ ਸੁਧਾਰ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਮੌਕੇ ਵਧਾਉਣਗੇ। ਜਦਕਿ ਵਿਰੋਧੀ ਧਿਰ ਦੇ ਲੀਡਰ Angus Taylor ਨੇ ਐਲਾਨ ਕੀਤਾ ਹੈ ਕਿ ਜੇ ਉਹ ਪ੍ਰਧਾਨ ਮੰਤਰੀ ਬਣੇ ਤਾਂ ਇਹ ਸੁਧਾਰ ਰੱਦ ਕਰ ਦੇਣਗੇ।

Share This Article
Leave a Comment

Leave a Reply

Your email address will not be published. Required fields are marked *