ਮੈਲਬਰਨ : ਇੰਡੀਆ ਨੇ 2026 ਲਈ ਨਵੇਂ ਬੈਗੇਜ ਰੂਲਜ਼ ਜਾਰੀ ਕੀਤੇ ਹਨ। ਇਹ ਬਦਲਾਅ ਯਾਤਰੀਆਂ ਲਈ ਸਹੂਲਤਜਨਕ ਹਨ ਅਤੇ ਭਾਰਤ ਨੂੰ ਟੂਰਿਸਟ-ਫਰੈਂਡਲੀ ਬਣਾਉਣ ਵੱਲ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ਡਿਊਟੀ-ਫ੍ਰੀ ਸੀਮਾ ਵਧਾਈ ਗਈ:
- ਭਾਰਤੀ ਨਿਵਾਸੀ, ਵਿਦੇਸ਼ੀ ਨਾਗਰਿਕ (ਨਾਨ-ਟੂਰਿਸਟ ਵੀਜ਼ਾ ਨਾਲ) ਹੁਣ 75,000 ਰੁਪਏ ਤੱਕ ਸਮਾਨ ਡਿਊਟੀ-ਫ੍ਰੀ ਲਿਆ ਸਕਦੇ ਹਨ
- ਵਿਦੇਸ਼ੀ ਸੈਲਾਨੀ ਲਈ ਸੀਮਾ ਰੁਪਏ 25,000 ਰੁਪਏ ਹੈ
- ਕ੍ਰਿਊ ਮੈਂਬਰਾਂ ਲਈ 2,500 ਰੁਪਏ
- ਜ਼ਮੀਨੀ ਸਰਹੱਦ ਰਾਹੀਂ ਆਉਣ ਵਾਲਿਆਂ ਲਈ ਕੋਈ ਛੋਟ ਨਹੀਂ
ਟ੍ਰਾਂਸਫਰ ਆਫ ਰੈਜ਼ਿਡੈਂਸ:
- 12 ਮਹੀਨੇ ਤੋਂ ਘੱਟ ਵਿਦੇਸ਼ ਰਹਿਣ ਵਾਲੇ 1.5 ਲੱਖ ਰੁਪਏ ਤੱਕ ਘਰੇਲੂ ਸਮਾਨ ਲਿਆ ਸਕਦੇ ਹਨ
- 1–2 ਸਾਲ ਰਹਿਣ ਵਾਲੇ 3 ਲੱਖ ਰੁਪਏ ਤੱਕ
- 2 ਸਾਲ ਤੋਂ ਵੱਧ ਰਹਿਣ ਵਾਲੇ 7.5 ਲੱਖ ਰੁਪਏ ਤੱਕ
ਗਹਿਣਿਆਂ ਦੇ ਨਿਯਮ:
- ਹੁਣ ਵੈਲਿਊ ਨਹੀਂ, ਵਜ਼ਨ ਅਧਾਰਿਤ ਸੀਮਾ
- ਔਰਤਾਂ (1 ਸਾਲ ਤੋਂ ਵੱਧ ਵਿਦੇਸ਼ ਰਹਿਣ ਤੋਂ ਬਾਅਦ) 40 ਗ੍ਰਾਮ ਤੱਕ ਡਿਊਟੀ-ਫ੍ਰੀ
- ਹੋਰ ਯਾਤਰੀ 20 ਗ੍ਰਾਮ ਤੱਕ
ਹੋਰ ਸਹੂਲਤਾਂ:
- 18 ਸਾਲ ਤੋਂ ਵੱਧ ਯਾਤਰੀ ਇੱਕ ਲੈਪਟਾਪ ਡਿਊਟੀ-ਫ੍ਰੀ ਲਿਆ ਸਕਦੇ ਹਨ
- ਪਾਲਤੂ ਜਾਨਵਰਾਂ ਲਈ ਸਪਸ਼ਟ ਨਿਯਮ
- ਡਿਜ਼ਿਟਲ ਡਿਕਲੇਰੇਸ਼ਨ ਨਾਲ ਪ੍ਰਕਿਰਿਆ ਹੋਰ ਆਸਾਨ





