CFMEU ਦੇ ਸੈਂਕੜੇ ਮੈਂਬਰਾਂ ਨੇ ਬ੍ਰਿਸਬੇਨ ’ਚ ਕੀਤਾ ਪ੍ਰਦਰਸ਼ਨ, ‘ਗ਼ੈਰਕਾਨੂੰਨੀ ਕਾਰਵਾਈ’ ਤੋਂ ਬਚਣ ਦੀ ਅਪੀਲ

Sea7 Australia Team
2 Min Read

ਮੈਲਬਰਨ : ਬ੍ਰਿਸਬੇਨ ਵਿਚ ਸੈਂਕੜੇ ਕੰਸਟਰੱਕਸ਼ਨ, ਜੰਗਲਾਤ, ਮੈਰੀਟਾਈਮ, ਮਾਈਨਿੰਗ ਐਂਡ ਐਨਰਜੀ ਯੂਨੀਅਨ (CFMEU) ਦੇ ਮੈਂਬਰਾਂ ਨੇ ਸ਼ਹਿਰ ਦੇ CBD ਵਿਚ ਅਚਾਨਕ ਵਿਰੋਧ ਪ੍ਰਦਰਸ਼ਨ ਕੀਤੇ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ ਅਤੇ ਸ਼ਹਿਰ ਦੇ ਕੁਝ ਹਿੱਸਿਆਂ ’ਚ ਆਮ ਜੀਵਨ ਖੜ੍ਹ ਗਿਆ।

ਇਹ ਵਿਰੋਧ ਪ੍ਰਦਰਸ਼ਨ ਹਾਈ ਕੋਰਟ ਦੇ ਉਸ ਫੈਸਲੇ ਤੋਂ ਬਾਅਦ ਹੋਏ ਹਨ ਜਿਸ ਵਿੱਚ ਸਰਕਾਰ ਵਲੋਂ ਯੂਨੀਅਨ ਨੂੰ ਕਬਜ਼ੇ ’ਚ ਲੈਣ ਦੇ ਫ਼ੈਸਲੇ ਨੂੰ ਪਲਟਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਜਿਸ ਕਾਰਨ ਯੂਨੀਅਨ ’ਤੇ ਪ੍ਰਸ਼ਾਸਨ ਬਿਠਾ ਦਿੱਤਾ ਗਿਆ ਸੀ। ਯੂਨੀਅਨ ਦੇ ਪ੍ਰਸ਼ਾਸਕ Mark Irving ਨੇ ਮੈਂਬਰਾਂ ਨੂੰ ਕੰਮ ‘ਤੇ ਵਾਪਸ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਮੈਂਬਰਾਂ ਦੀ ਕੋਈ ਵੀ ਕਾਰਵਾਈ ਗੈਰਕਾਨੂੰਨੀ ਉਦਯੋਗਿਕ ਕਾਰਵਾਈ ਹੋਵੇਗੀ।

ਕੁਈਨਜ਼ਲੈਂਡ ਦੀ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ CFMEU ਦੇ “ਅਪਰਾਧਿਕ ਅਤੇ ਹਿੰਸਕ ਵਿਵਹਾਰ” ਦੀ ਨਿੰਦਾ ਕੀਤੀ। ਮੌਕੇ ਪੁਲਿਸ ਵੀ ਵੇਖੀ ਗਈ ਹੈ, ਪਰ ਉਨ੍ਹਾਂ ਵਲੋਂ ਅਜੇ ਤਕ ਕਾਰਵਾਈ ਨਹੀਂ ਕੀਤੀ ਗਈ ਹੈ। ਉਧਰ ਕੁਈਨਜ਼ਲੈਂਡ ਸਰਕਾਰ ਨੇ CFMEU ‘ਠੱਗਾਂ’ ਹੱਥੋਂ ਛੁਡਵਾਉਣ ਦਾ ਦਾਅਵਾ ਕਰਦਿਆਂ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਕੁਈਨਜ਼ਲੈਂਡ ਦੇ ਵਰਕਰ ਆਪਣੀ ਵਰਕਪਲੇਸ ’ਤੇ ਸੁਰੱਖਿਅਤ ਰਹਿਣ ਅਤੇ ਉਨ੍ਹਾਂ ਨੂੰ ਅਪਰਾਧਕ ਤੇ ਹਿੰਸਕ ਸਲੂਕ ਤੋਂ ਦੂਰ ਰਹਿਣ ਨਾਲ ਵੱਧ ਤੋਂ ਵੱਧ ਸੈਲਰੀ ਮਿਲੇ। ਇਸੇ ਕਾਰਨ Crisafulli ਸਰਕਾਰ ਹਮੇਸ਼ਾ CFMEU ਦੇ ਠੱਗਾਂ ਨਾਲੋਂ ਵਰਕਰਾਂ ਦਾ ਪੱਖ ਪੂਰੇਗੀ।’’

Source: 7News

TAGGED:
Share This Article