ਲਿਬਰਲ ਪਾਰਟੀ ਦੇ ਪ੍ਰਚਾਰ ਟਰੱਕ ਨੇ ਮਾਰੀ ‘ਅਰਲੀ ਵੋਟਿੰਗ ਸੈਂਟਰ’ ’ਚ ਟੱਕਰ, ਕਈ ਦਿਨਾਂ ਤਕ ਰੁਕੀ ਰਹੇਗੀ ਵੋਟਿੰਗ

Sea7 Australia Team
1 Min Read

ਮੈਲਬਰਨ : ਲਿਬਰਲ ਪਾਰਟੀ ਦਾ ਇਕ ਪ੍ਰਚਾਰ ਟਰੱਕ ਵੈਸਟਰਨ ਸਿਡਨੀ ਵਿਚ ਇਕ ‘ਅਰਲੀ ਵੋਟਿੰਗ ਸੈਂਟਰ’ ਨਾਲ ਟਕਰਾ ਗਿਆ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ ਜਿਸ ਦੇ ਨਤੀਜੇ ਵਜੋਂ ਕੇਂਦਰ ਵਿਚ ਵੋਟਿੰਗ ਕਈ ਦਿਨਾਂ ਲਈ ਦੇਰੀ ਨਾਲ ਸ਼ੁਰੂ ਹੋਵੇਗੀ।

ਇਹ ਟਰੱਕ ਕੱਲ Quakers Hill ਵਿਖੇ ਕਮਿਊਨਿਟੀ ਸੈਂਟਰ ’ਚ ਇਕ ਪੋਰਟਿਕੋ ਨਾਲ ਟਕਰਾ ਗਿਆ। ਟਰੱਕ ਅੰਦਰ Greenway ਤੋਂ ਲਿਬਰਲ ਉਮੀਦਵਾਰ ਰਤਨ ਵਿਰਕ ਦੀ ਇਸ਼ਤਿਹਾਰਬਾਜ਼ੀ ਸਮੱਗਰੀ ਸੀ। ਹਾਦਸੇ ਤੋਂ ਬਾਅਦ ਇਕ ਵਿਅਕਤੀ ਕਥਿਤ ਤੌਰ ’ਤੇ ਜਲਦਬਾਜ਼ੀ ਵਿਚ ਟਰੱਕ ਉਪਰੋਂ ਵਿਰਕ ਦੇ ਪੋਸਟਰਾਂ ਨੂੰ ਹਟਾਉਂਦਾ ਦਿਖਾਈ ਦੇ ਰਿਹਾ ਹੈ।

NSW ਲਿਬਰਲ ਪਾਰਟੀ ਦੇ ਇਕ ਬੁਲਾਰੇ ਨੇ ਹਾਦਸੇ ਤੋਂ ਬਾਅਦ ਇਕ ਬਿਆਨ ਵਿਚ ਮੁਆਫੀ ਮੰਗੀ, ਪਰ ਟਰੱਕ ਵਿਚੋਂ ਪਾਰਟੀ ਦੇ ਸਾਈਨ ਬੋਰਡ ਹਟਾਉਣ ਵਾਲੇ ਵਿਅਕਤੀ ਦੀ ਫੁਟੇਜ ਦਾ ਜ਼ਿਕਰ ਨਹੀਂ ਕੀਤਾ ਗਿਆ। ਬਿਆਨ ’ਚ ਕਿਹਾ ਕਿ ਇਸ ਨਾਲ ਸਥਾਨਕ ਭਾਈਚਾਰੇ ਨੂੰ ਹੋਈ ਕਿਸੇ ਵੀ ਅਸੁਵਿਧਾ ਲਈ ਉਨ੍ਹਾਂ ਨੂੰ ਦਿਲੋਂ ਅਫਸੋਸ ਹੈ।

Share This Article