ਮੈਲਬਰਨ: ਸੋਸ਼ਲ ਸਿਕਿਉਰਿਟੀ ’ਤੇ ਗੁਜ਼ਾਰਾ ਕਰ ਰਹੇ ਆਸਟ੍ਰੇਲੀਆਈ ਲੋਕਾਂ ਲਈ ਖ਼ੁਸ਼ਖ਼ਬਰੀ ਹੈ। 20 ਮਾਰਚ ਤੋਂ ਇੰਡੈਕਸੇਸ਼ਨ ਤੋਂ ਬਾਅਦ ਉਨ੍ਹਾਂ ਨੂੰ ਵੱਧ ਭੁਗਤਾਨ ਮਿਲਗੇਾ। ਉਮਰ ਪੈਨਸ਼ਨ, ਅਪੰਗਤਾ ਸਹਾਇਤਾ ਪੈਨਸ਼ਨ ਅਤੇ ਕੇਅਰ ਭੁਗਤਾਨ ਕਰਨ ਵਾਲਿਆਂ ਨੂੰ 20 ਮਾਰਚ ਤੋਂ ਹਰ ਪੰਦਰਵਾੜੇ ਵਿੱਚ ਅਣਵਿਆਹੁਤਾ ਵਿਅਕਤੀ ਲਈ 19.60 ਡਾਲਰ ਅਤੇ ਜੋੜਿਆਂ ਲਈ 29.40 ਡਾਲਰ ਵਾਧੂ ਮਿਲਣਗੇ।
ਪੈਨਸ਼ਨ ਅਤੇ ਐਨਰਜੀ ਸਪਲੀਮੈਂਟ ਸ਼ਾਮਲ ਕਰਨ ਤੋਂ ਬਾਅਦ ਪੈਨਸ਼ਨ ਦੀ ਵੱਧ ਤੋਂ ਵੱਧ ਦਰ ਸਿੰਗਲ ਰਹਿ ਰਹੇ ਵਿਅਕਤੀਆਂ ਲਈ 1116.30 ਡਾਲਰ ਅਤੇ ਜੋੜਿਆਂ ਲਈ 1682.80 ਡਾਲਰ ਤੱਕ ਹੋਵੇਗੀ। ਇਸ ਤੋਂ ਇਲਾਵਾ ਸਿੰਗਲ ਪੇਰੈਂਟਿੰਗ ਕਰ ਰਹੇ ਲੋਕਾਂ ਦੀ ਅਦਾਇਗੀ ਪ੍ਰਤੀ ਪੰਦਰਵਾੜੇ 17.50 ਡਾਲਰ ਵਧੇਗੀ।
ਬਿਨਾਂ ਬੱਚੇ ਵਾਲੇ ਸਿੰਗਲ ਨੌਗਰੀ ਲੱਭ ਰਹੇ ਲੋਕਾਂ, ਅਤੇ ABSTUDY ‘ਤੇ 22 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਪ੍ਰਤੀ ਪੰਦਰਵਾੜੇ ਵਾਧੂ 13.50 ਡਾਲਰ ਮਿਲਣਗੇ। ਜੋੜੇ ਦੇ ਹਰੇਕ ਮੈਂਬਰ ਨੂੰ ਪ੍ਰਤੀ ਪੰਦਰਵਾੜੇ ਵਾਧੂ 12.30 ਮਿਲਣਗੇ। ਭੁਗਤਾਨ ਲਈ ਆਮਦਨ ਅਤੇ ਪ੍ਰਾਪਰਟੀ ਦੀਆਂ ਹੱਦਾਂ ਨੂੰ ਵੀ 20 ਮਾਰਚ ਨੂੰ ਇੰਡੈਕਸੇਸ਼ਨ ਦੇ ਅਨੁਸਾਰ ਵਧਾਇਆ ਜਾਵੇਗਾ।