ਮੈਲਬਰਨ: ਆਸਟ੍ਰੇਲੀਆ ਦੇ ਦੋ ਦਿਨਾਂ ਦੇ ਦੌਰੇ ’ਤੇ ਆਏ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸ਼ਨਿਚਰਵਾਰ ਨੂੰ ਇੱਥੇ ਸੈਲਾਨੀ ਐਵੇਨਿਊ ਦਾ ਦੌਰਾ ਕੀਤਾ, ਜਿਸ ਦਾ ਨਾਂ ਭਾਰਤੀ ਮੂਲ ਦੇ ਫ਼ੌਜੀ ਨੈਣ ਸਿੰਘ ਸੈਲਾਨੀ ਦੇ ਨਾਂ ‘ਤੇ ਰੱਖਿਆ ਗਿਆ ਹੈ। ਨੈਣ ਸਿੰਘ ਸੈਲਾਨੀ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਆਸਟ੍ਰੇਲੀਆਈ ਇੰਪੀਰੀਅਲ ਫੋਰਸ ਦੀ ਸੇਵਾ ਕਰਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ।
ਜੈਸ਼ੰਕਰ ਇੱਥੇ ਦੋ ਦਿਨਾਂ ਹਿੰਦ ਮਹਾਸਾਗਰ ਸੰਮੇਲਨ ‘ਚ ਹਿੱਸਾ ਲੈਣ ਆਏ ਸਨ। ਐਕਸ ’ਤੇ ਉਨ੍ਹਾਂ ਪੋਸਟ ਕੀਤਾ, ‘‘ਪਰਥ ਦੇ ਸੈਲਾਨੀ ਐਵੇਨਿਊ ਦਾ ਦੌਰਾ ਕੀਤਾ। ਆਸਟ੍ਰੇਲੀਆ ‘ਚ ਸਨਮਾਨਿਤ ਭਾਰਤੀ ਮੂਲ ਦੇ ਫੌਜੀ ਨੈਣ ਸਿੰਘ ਸੈਲਾਨੀ ਦੇ ਨਾਂ ‘ਤੇ ਰੱਖਿਆ ਗਿਆ ਹੈ। ਉੱਥੇ ਸਾਡੇ ਕੁਝ ਸਾਬਕਾ ਫ਼ੌਜੀਆਂ ਅਤੇ ਭਾਰਤੀ ਭਾਈਚਾਰੇ ਦੇ ਨੇਤਾਵਾਂ ਨੂੰ ਮਿਲ ਕੇ ਖੁਸ਼ੀ ਹੋਈ।’’
ਰਿਕਾਰਡ ਦਰਸਾਉਂਦੇ ਹਨ ਕਿ ਸੈਲਾਨੀ ਨੇ 7 ਫਰਵਰੀ, 1916 ਨੂੰ ਪਰਥ ਵਿੱਚ ਆਸਟ੍ਰੇਲੀਆਈ ਇੰਪੀਰੀਅਲ ਫੋਰਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਇੱਕ “ਮਜ਼ਦੂਰ” ਵਜੋਂ ਕੰਮ ਕੀਤਾ ਸੀ। ਸ਼ਿਮਲਾ ‘ਚ ਜਨਮੇ ਨੈਣ ਸਿੰਘ 43 ਸਾਲ ਦੇ ਸਨ ਜਦੋਂ ਉਨ੍ਹਾਂ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਆਰਮੀ ਕੋਰ (ਐਨਜ਼ੈਕ) ਦੀ 44ਵੀਂ ਇਨਫੈਂਟਰੀ ਬਟਾਲੀਅਨ ‘ਚ ਸਿਪਾਹੀ ਨਿਯੁਕਤ ਕੀਤਾ ਗਿਆ ਸੀ।
ਉਹ ਭਾਰਤੀ ਭਾਈਚਾਰੇ ਦੇ 12 ਜਾਣੇ-ਪਛਾਣੇ ਅੰਜ਼ਾਕਾਂ ਵਿੱਚੋਂ ਇੱਕ ਸਨ ਜੋ 1916 ਵਿੱਚ ਆਸਟ੍ਰੇਲੀਆਈ ਇੰਪੀਰੀਅਲ ਫੋਰਸਿਜ਼ ਵਿੱਚ ਭਰਤੀ ਹੋਏ ਸਨ, ਅਤੇ ਪਹਿਲੇ ਵਿਸ਼ਵ ਯੁੱਧ ਦੌਰਾਨ ਬੈਲਜੀਅਮ ‘ਤੇ ਜਰਮਨੀ ਦੁਆਰਾ ਹਮਲਾਵਰ ਮੁਹਿੰਮ ਵਿੱਚ ਮਾਰੇ ਗਏ ਦੋ ਲੋਕਾਂ ਵਿੱਚੋਂ ਇੱਕ ਸਨ।
ਉਨ੍ਹਾਂ ਨੂੰ ਬੈਲਜੀਅਮ ਵਿੱਚ ਦਫ਼ਨਾਇਆ ਗਿਆ ਹੈ, ਸਾਥੀ ਆਸਟ੍ਰੇਲੀਆਈ ਸੈਨਿਕਾਂ ਦੇ ਨਾਲ ਜੋ ਕਾਰਵਾਈ ਵਿੱਚ ਮਾਰੇ ਗਏ ਸਨ ਅਤੇ ਬ੍ਰਿਟਿਸ਼ ਯੁੱਧ ਮੈਡਲ, ਵਿਕਟਰੀ ਮੈਡਲ ਅਤੇ 1914/15 ਸਟਾਰ ਸਮੇਤ ਤਿੰਨ ਮੈਡਲ ਪ੍ਰਾਪਤ ਕਰ ਚੁੱਕੇ ਹਨ।