ਮੈਲਬਰਨ : ਲਗਜ਼ਰੀ ਕਾਰਾਂ ਬਣਾਉਣ ਵਾਲੀ ਕੰਪਨੀ ਰੋਜਲ ਰੋਏਸ Rolls-Royce ਨੇ ਦੁਨੀਆ ਦੀ ਪਹਿਲੀ ਇਲੈਕਟ੍ਰਿਕ (ਈਵੀ) Electric Rolls-Royce ਕਾਰ ਆਸਟ੍ਰੇਲੀਆ ਵਿੱਚ ਲਾਂਚ ਕਰ ਦਿੱਤੀ ਹੈ। ਜਿਸਦਾ ਨਾਂ ‘ਦ ਸਪੈਕਟਰ’ ਅਤੇ ਕੀਮਤ 7 ਲੱਖ 77 ਹਜ਼ਾਰ ਡਾਲਰ ਰੱਖੀ ਗਈ ਹੈ, ਜਦੋਂ ਕਿ ਬਾਕੀ ਖ਼ਰਚੇ ਵੱਖਰੇ ਹਨ। ਕੰਪਨੀ ਦੇ ਇਸ ਕਦਮ ਨੂੰ 2030 ਤੱਕ ਹਰ ਕਾਰ ਨੂੰ ਈਵੀ ਬਣਾਉਣ ਵੱਲ ਪਹਿਲਾ ਕਦਮ ਦੱਸਿਆ ਜਾ ਰਿਹਾ ਹੈ।