ਆਸਟ੍ਰੇਲੀਆ `ਚ ਟੀਚਰਜ ਫਿਰ ਕਰਨਗੇ ਹੜਤਾਲ (Teachers Strike in Australia) – ਸਰਕਾਰ ਨੂੰ ਸੋਮਵਾਰ ਤੱਕ ਅਲਟੀਮੇਟਮ

ਮੈਲਬਰਨ : ਤਨਖਾਹਾਂ `ਚ ਵਾਧੇ ਨੂੰ ਲੈ ਕੇ ਕੀਤੀ ਜਾ ਚੁੱਕੀ ਪੇਸ਼ਕਸ਼ ਨੂੰ ਠੁਕਰਾਉਂਦਿਆਂ ਵੈਸਟਰਨ ਆਸਟ੍ਰੇਲੀਆ (WA) ਦੇ ਟੀਚਰਜ ਨੇ ਫਿਰ ਹੜਤਾਲ ਕਰਨ (Teachers Strike in Australia) ਦੀ ਧਮਕੀ ਦਿੱਤੀ ਹੈ। ਜੇ ਸਰਕਾਰ ਨੇ ਸੋਮਵਾਰ ਤੱਕ ਦੁਬਾਰਾ ਵਧਾ ਕੇ ਪੇਸ਼ਕਸ਼ ਨਾ ਕੀਤੀ ਤਾਂ ਵੀਰਵਾਰ ਨੂੰ ਯੂਨੀਅਨ ਨਾਲ ਸਬੰਧਤ ਟੀਚਰਜ਼ ਇਸ ਮਹੀਨੇ ਇੱਕ ਵਾਰ ਫਿਰ ਹੜਤਾਲ `ਤੇ ਚਲੇ ਜਾਣਗੇ, ਹਾਲਾਂਕਿ ਉਸ ਦਿਨ ਹੋਣ ਵਾਲੇ 12ਵੀਂ ਕਲਾਸ ਦੇ ਹੋਣ ਵਾਲੇ ਇਮਤਿਹਾਨ `ਤੇ ਕੋਈ ਮਾੜਾ ਅਸਰ ਨਹੀਂ ਪੈਣ ਦੇਣਗੇ। ਸਾਰੇ ਮੈਂਬਰਾਂ ਨੇ ਇਸ ਵਾਸਤੇ ਸਹਿਮਤੀ ਦੇ ਦਿੱਤੀ ਹੈ।

ਆਸਟ੍ਰੇਲੀਅਨ ਐਜ਼ੂਕੇਸ਼ਨ ਯੂਨੀਅਨ ਅਨੁਸਾਰ ਸਰਕਾਰ ਨੇ ਹੁਣ ਤੱਕ ਤਨਖਾਹਾਂ `ਚ ਵਾਧੇ ਦੀ ਜੋ ਪੇਸ਼ਕਸ਼ ਕੀਤੀ ਹੈ ਉਸ ਅਨੁਸਾਰ 3% ਤਨਖਾਹ ਹਰ ਸਾਲ ਤਿੰਨ ਸਾਲਾਂ ਲਈ ਵਧਾਈ ਜਾਵੇਗੀ। ਇਸ ਤੋਂ ਇਲਾਵਾ ਇੱਕ ਵਾਰ ਹੋਰ (ਐਡੀਸ਼ਨਲ ਵੰਨ ਔਵ) ਵਧਾਈ ਜਾਵੇਗੀ।

ਯੂਨੀਅਨ ਦੀ ਸਟੇਟ ਬ੍ਰਾਂਚ ਦੇ ਪ੍ਰੈਜ਼ੀਡੈਂਟ ਐਂਡਰੀਊ ਗੋਹਲ ਅਨੁਸਾਰ ਜੇ ਸਰਕਾਰ ਸੋਮਵਾਰ ਤੱਕ ਤਨਖ਼ਾਹ ਵਧਾਉਣ ਬਾਰੇ ਪੇਸ਼ਕਸ਼ ਨਾ ਕੀਤੀ ਤਾਂ ਯੂਨੀਅਨ ਦੇ ਸਾਰੇ ਮੈਂਬਰ ਟੀਜ਼ਰਜ ਵੀਰਵਾਰ ਨੂੰ ਦੁਬਾਰਾ ਹੜਤਾਲ ਕਰਨਗੇ।

ਸਟੇਟ ਮਨਿਸਟਰ ਬਲੇਰ ਬੋਇਰ ਦਾ ਕਹਿਣਾ ਹੈ ਕਿ ਉਹ ਇਸ ਗੱਲੋਂ ਨਿਰਾਸ਼ ਹਨ ਕਿ ਟੀਚਰਜ ਉਸ ਦਿਨ ਹੜਤਾਲ ਕਰ ਰਹੇ ਹਨ, ਜਿਸ ਦਿਨ 12ਵੀਂ ਕਲਾਸ ਦਾ ਇਮਤਿਹਾਨ ਹੈ।

Leave a Comment