ਮੈਲਬਰਨ : ਟੈੱਕ ਲੀਡਰ ਅਜਿਹੀਆਂ ਇਮੀਗ੍ਰੇਸ਼ਨ ਨੀਤੀਆਂ ਦੀ ਵਕਾਲਤ ਕਰ ਰਹੇ ਹਨ ਜੋ 2030 ਤੱਕ 650,000 ਟੈੱਕ ਵਰਕਰਾਂ ਦੀ ਅਨੁਮਾਨਤ ਕਮੀ ਨੂੰ ਪੂਰਾ ਕਰਨ ਲਈ ਆਲਮੀ ਹੁਨਰ ਨੂੰ ਆਕਰਸ਼ਿਤ ਕਰਦੀਆਂ ਹਨ। ਉਹ ਦਲੀਲ ਦਿੰਦੇ ਹਨ ਕਿ ਨਵੀਨਤਾ ਅਤੇ ਗਲੋਬਲ ਤਕਨੀਕੀ ਉਦਯੋਗ ਵਿੱਚ ਆਸਟ੍ਰੇਲੀਆ ਦੀ ਮੁਕਾਬਲੇਬਾਜ਼ੀ ਨੂੰ ਬਣਾਈ ਰੱਖਣ ਲਈ ਇੱਕ ਵੰਨ-ਸੁਵੰਨਾ ਵਰਕਫ਼ੋਰਸ ਮਹੱਤਵਪੂਰਨ ਹੈ।
AirTrunk ਦੇ ਸੰਸਥਾਪਕ Robin Khuda ਅਤੇ Canva ਦੇ ਸਹਿ-ਸੰਸਥਾਪਕ Cliff Obrecht ਸਮੇਤ ਪ੍ਰਮੁੱਖ ਆਸਟ੍ਰੇਲੀਆਈ ਟੈੱਕ ਉੱਦਮੀਆਂ ਨੇ ਸਰਕਾਰ ਨੂੰ ਆਰਥਿਕ ਅਤੇ ਤਕਨੀਕੀ ਵਿਕਾਸ ਨੂੰ ਅੱਗੇ ਵਧਾਉਣ ਲਈ ਇਮੀਗ੍ਰੇਸ਼ਨ ਨੂੰ ਅਪਣਾਉਣ ਦੀ ਅਪੀਲ ਕੀਤੀ ਹੈ। ਉਹ ਵਰਕਰਾਂ ਦੀ ਕਮੀ ਨੂੰ ਦੂਰ ਕਰਨ ਅਤੇ ਨਵੀਨਤਾ ਨੂੰ ਉਤਸ਼ਾਹਤ ਕਰਨ ਲਈ ਹੁਨਰਮੰਦ ਪ੍ਰਵਾਸੀਆਂ ਦੀ ਜ਼ਰੂਰਤ ਨੂੰ ਉਜਾਗਰ ਕਰਦੇ ਹਨ।