ਮੈਲਬਰਨ : ਪੱਤਰਕਾਰ David Koch ਵੱਲੋਂ ਇੰਸ਼ੋਰੈਂਸ ਕੰਪਨੀਆਂ ’ਤੇ ਲਾਏ ਦੋਸ਼ਾਂ ਨੂੰ ਪ੍ਰਧਾਨ ਮੰਤਰੀ ਨੇ ਸਹੀ ਦੱਸਿਆ ਹੈ। ਚੈਨਲ 7 ’ਤੇ ਇੱਕ ਗੱਲਬਾਤ ’ਚ PM Anthony Albanese ਨੇ ਕਿਹਾ, ‘‘ਸਾਬਕਾ ਚੱਕਰਵਾਤੀ ਤੂਫਾਨ Alfred ਬੀਮਾ ਕੰਪਨੀਆਂ ਲਈ ਆਪਣੀ ਸਾਖ ਸੁਧਾਰਨ ਦਾ ਮੌਕਾ ਹੈ। David Koch ਬਿਲਕੁਲ ਸਹੀ ਹਨ। ਹੁਣ ਬੀਮਾ ਕੰਪਨੀਆਂ ਨੂੰ ਸਹੀ ਕੰਮ ਕਰ ਕੇ ਅਤੇ ਤੁਰੰਤ ਭੁਗਤਾਨ ਕਰ ਕੇ ਆਸਟ੍ਰੇਲੀਆਈ ਜਨਤਾ ਨਾਲ ਆਪਣੇ ਰਿਸ਼ਤਿਆਂ ਦੀ ਥੋੜ੍ਹੀ ਜਿਹੀ ਮੁਰੰਮਤ ਕਰਨ ਦੀ ਜ਼ਰੂਰਤ ਹੈ। ਉਮੀਦ ਹੈ ਕਿ ਬੀਮਾਕਰਤਾ ਸਹੀ ਕੰਮ ਕਰਨਗੇ ਪਰ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹ ਅਗਲੇਰੀ ਕਾਰਵਾਈ ’ਤੇ ਵਿਚਾਰ ਕਰਨਗੇ।’’
David Koch ਨੇ ਕਿਹਾ ਸੀ ਕਿ ਬੀਮਾ ਕੰਪਨੀਆਂ ਕੋਲ ‘ਬਹੁਤ ਸਾਰਾ ਪੈਸਾ ਹੈ, ਉਹ ਲੋਕਾਂ ਨੂੰ ਨਿਚੋੜ ਰਹੀਆਂ ਹਨ’ ਅਤੇ ਹਾਲ ਹੀ ਦੇ ਸਾਲਾਂ ਵਿੱਚ ਪ੍ਰੀਮੀਅਮ ਦੁੱਗਣੇ ਕਰ ਦਿੱਤੇ ਹਨ। 2022 ’ਚ ਇੱਕ ਫ਼ੈਡਰਲ ਜਾਂਚ ਦੌਰਾਨ ਪਤਾ ਲੱਗਾ ਸੀ ਕਿ ਕੁਈਨਜ਼ਲੈਂਡ ਅਤੇ ਨੌਰਥ NSW ’ਚ ਆਏ ਹੜ੍ਹਾਂ ’ਚ ਬੀਮਾ ਕੰਪਨੀਆਂ ਨੇ ‘ਬਹੁਤ ਸਾਰੇ’ ਲੋਕਾਂ ਨੂੰ ਮੁਆਵਜ਼ਾ ਨਹੀਂ ਦਿੱਤਾ, ਹੁਣ ਤਕ ਵੀ ਕਈ ਲੋਕ ਆਪਣੇ ਘਰਾਂ ’ਚ ਪਰਤ ਨਹੀਂ ਸਕੇ ਹਨ। Alfred ਦੇ ਅਸਰ ਕਾਰਨ ਹੁਛ ਕ 3000 ਲੋਕਾਂ ਨੇ ਦਾਅਵੇ ਪੇਸ਼ ਕੀਤੇ ਹਨ।