ਮੈਲਬਰਨ : ਇਸ ਹਫਤੇ ਤੋਂ 17,000 ਤੋਂ ਵੱਧ ਆਸਟ੍ਰੇਲੀਆਈ ‘ਚਾਈਲਡ ਕੇਅਰ’ ਵਰਕਰਾਂ ਦੀ ਸੈਲਰੀ ਵਿੱਚ ਘੱਟੋ-ਘੱਟ 15٪ ਦਾ ਵਾਧਾ ਲਾਗੂ ਹੋ ਜਾਵੇਗਾ। ਸਰਕਾਰ ਵੱਲੋਂ ਕੀਤੇ ਇਸ ਵਾਧ ਨਾਲ ਦੇਸ਼ ਭਰ ਵਿੱਚ ਕੁੱਲ 200,000 ਤੋਂ ਵੱਧ ‘ਅਰਲੀ ਚਾਇਲਡਹੁੱਡ ਵਰਕਰਸ’ ਨੂੰ ਸਿੱਧਾ ਲਾਭ ਹੋਵੇਗਾ, ਜਿਨ੍ਹਾਂ ਵਿੱਚੋਂ ਕੁਝ ਪਹਿਲੇ ਪ੍ਰਾਪਤਕਰਤਾ 650 ਤੋਂ ਵੱਧ ਗੁਡਸਟਾਰਟ ਸੈਂਟਰਾਂ ਵਿੱਚ ਕੰਮ ਕਰਨ ਵਾਲੇ ਹੋਣਗੇ।
ਇਸ ਵਾਧੇ ਨਾਲ ਇੱਕ ਆਮ ਅਰਲੀ ਚਾਇਲਡਕੇਅਰ ਕੇਅਰਰ ਜਾਂ ਐਜੂਕੇਟਰ ਨੂੰ ਪ੍ਰਤੀ ਹਫਤੇ ਘੱਟੋ ਘੱਟ 103 ਡਾਲਰ ਵਧੇਰੇ ਪ੍ਰਾਪਤ ਹੋਣਗੇ, ਜੋ ਦਸੰਬਰ 2025 ਤੋਂ ਵਧ ਕੇ 155 ਡਾਲਰ ਹੋ ਜਾਣਗੇ। ਇਸ ਦੌਰਾਨ, ਆਮ ਅਰਲੀ ਚਾਇਲਡਹੁੱਡ ਟੀਚਰਜ਼ ਨੂੰ ਇਸ ਸਾਲ ਦਸੰਬਰ ਤੋਂ ਪ੍ਰਤੀ ਹਫਤੇ 166 ਡਾਲਰ ਵਾਧੂ ਮਿਲਣਗੇ, ਜੋ ਅਗਲੇ ਸਾਲ ਦਸੰਬਰ ਤੋਂ ਵਧ ਕੇ 249 ਡਾਲਰ ਹੋ ਜਾਣਗੇ।
ਇਸ ਤਨਖਾਹ ਵਾਧੇ ਨੂੰ ਲਾਗੂ ਕਰਨ ਦਾ ਸਮਰਥਨ ਕਰਨ ਲਈ, ਅਰਲੀ ਲਰਨਿੰਗ ਪ੍ਰੋਵਾਈਡਰ 2 ਦਸੰਬਰ, 2024 ਤੋਂ ਬੈਕਡੇਟਿਡ ਫੰਡਿੰਗ ਲਈ ਯੋਗ ਸਫਲ ਅਰਜ਼ੀਆਂ ਦੇ ਨਾਲ ਆਨਲਾਈਨ ਫੰਡਿੰਗ ਲਈ ਅਰਜ਼ੀ ਦੇ ਸਕਦੇ ਹਨ। ਆਖ਼ਰੀ ਤਰੀਕ 30 ਜੂਨ, 2025 ਹੈ।