ਮੈਲਬਰਨ : ਮੈਲਬਰਨ ’ਚ ਵਾਪਰੇ ਇਕ ਭਿਆਕ ਸੜਕੀ ਹਾਦਸੇ ’ਚ ਇਕ ਨੌਜਵਾਨ ਮੋਟਰਸਾਈਕਲ ਸਵਾਰ ਦੀ ਹਸਪਤਾਲ ’ਚ ਮੌਤ ਹੋ ਗਈ ਹੈ। ਪੁਲਿਸ ਇਸ ’ਚ ਸ਼ਾਮਲ ਇਕ ਡਰਾਈਵਰ ਦੀ ਭਾਲ ਕਰ ਰਹੀ ਹੈ। ਇਹ ਹਾਦਸਾ Spotswood ਵਿਚ Williamstown Road ਤੋਂ ਬਾਹਰ ਨਿਕਲਣ ਵਾਲੀ ਥਾਂ ਨੇੜੇ West Gate Freeway ’ਤੇ ਸ਼ਾਮ 4:30 ਵਜੇ ਵਾਪਰਿਆ, ਜਿਸ ਕਾਰਨ ਸੜਕ ’ਤੇ ਜਾਮ ਲੱਗ ਗਿਆ।
ਅਧਿਕਾਰੀਆਂ ਦਾ ਮੰਨਣਾ ਹੈ ਕਿ ਮੋਟਰਸਾਈਕਲ ਸਵਾਰ ਦੋ ਟਰੱਕਾਂ ਦੇ ਵਿਚਕਾਰੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ। 24 ਸਾਲ ਦੇ Werribee ਵਾਸੀ ਨੂੰ ਜਾਨਲੇਵਾ ਸੱਟਾਂ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਹਾਦਸੇ ’ਚ ਸ਼ਾਮਲ ਇਕ ਟਰੱਕ ਡਰਾਈਵਰ ਤਾਂ ਮੌਕੇ ’ਤੇ ਰੁਕ ਗਿਆ, ਜਦਕਿ ਦੂਜਾ ਫ਼ਰਾਰ ਹੈ। ਪੁਲਿਸ ਮੁਤਾਬਕ ਦੂਜਾ ਟਰੱਕ ਫ੍ਰੀਵੇਅ ’ਤੇ Freeway ਵੱਲ ਜਾ ਰਿਹਾ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਨੇ ਵੀ ਇਸ ਘਟਨਾ ਨੂੰ ਦੇਖਿਆ ਹੈ ਜਾਂ ਜਾਣਕਾਰੀ ਹੈ, ਉਹ 1800 333 000 ’ਤੇ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰਨ।