ਮੈਲਬਰਨ : ਬ੍ਰਿਸਬੇਨ ਦੇ ਪੀਣ ਵਾਲੇ ਪਾਣੀ ਦੇ ਕੁਝ ਕੈਚਮੈਂਟ ਇਲਾਕਿਆਂ ’ਚ ਪਿਛਲੇ ਦੋ ਸਾਲਾਂ ਦੌਰਾਨ ਕੈਂਸਰ ਦਾ ਕਾਰਨ ਬਣਨ ਵਾਲੇ ਰਸਾਇਣਾਂ ਦੇ ਉੱਚ ਪੱਧਰ ਮਿਲਣ ਤੋਂ ਬਾਅਦ ਇਕ ਵਕੀਲ ਨੇ ਆਸਟ੍ਰੇਲੀਆ ਨੂੰ forever chemicals ਲਈ ਹਦਾਇਤਾਂ ਦਾ ਮੁੜ ਮੁਲਾਂਕਣ ਕਰਨ ਦੀ ਅਪੀਲ ਕੀਤੀ ਹੈ।
forever chemicals, ਜਿਨ੍ਹਾਂ ਨੂੰ PFAS (ਪ੍ਰਤੀ- ਅਤੇ ਪੌਲੀਫਲੋਰੋਅਲਕਾਇਲ ਪਦਾਰਥ) ਅਤੇ PFOA (ਪਰਫਲੋਰੋਕਟਾਨੋਇਕ ਐਸਿਡ) ਵੀ ਕਿਹਾ ਜਾਂਦਾ ਹੈ, ਸਿੰਥੈਟਿਕ ਪਦਾਰਥ ਹਨ ਜੋ ਕੀਟਨਾਸ਼ਕਾਂ ਅਤੇ ਅੱਗ ਬੁਝਾਊ ਫੋਮ ਸਮੇਤ ਕਈ ਵੱਖ-ਵੱਖ ਉਤਪਾਦਾਂ ਵਿੱਚ ਪਾਏ ਜਾਂਦੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ, ਉੱਚ ਮਾਤਰਾ ਵਿੱਚ PFOA ਕੈਂਸਰ ਦਾ ਕਾਰਨ ਬਣ ਸਕਦਾ ਹੈ।
ਹਾਲਾਂਕਿ ਸਾਊਥ ਈਸਟ ਕੁਈਨਜ਼ਲੈਂਡ ਵਾਟਰ (SEQ Water) ਨੇ ਲੋਕਾਂ ਨੂੰ ਭਰੋਸਾ ਦਿਵਾਉਣ ਲਈ ਕਦਮ ਚੁੱਕੇ ਹਨ ਕਿ ਪਾਣੀ ਪੀਣ ਲਈ ਸੁਰੱਖਿਅਤ ਹੈ ਅਤੇ ਆਸਟ੍ਰੇਲੀਆ ਵੱਲੋਂ ਜਾਰੀ ਹਦਾਇਤਾਂ ਨੂੰ ਪੂਰਾ ਕਰਦਾ ਹੈ, ਜੋ ਅੰਤਰਰਾਸ਼ਟਰੀ ਮਾਪਦੰਡਾਂ ਤੋਂ ਵੱਖਰੇ ਹਨ।